ਬੇਅਦਬੀ ਕਾਂਡ : ਸੁਮੇਧ ਸੈਣੀ ਨੂੰ ਸੰਮਣ ਜਾਰੀ

Global Team
2 Min Read

ਚੰਡੀਗੜ੍ਹ : ਬੇਅਦਬੀ ਕਾਂਡ ਨੂੰ ਵਾਪਰਿਆ ਅੱਜ ਭਾਵੇਂ 8 ਸਾਲ ਦੇ ਕਰੀਬ ਸਮਾਂ ਬੀਤ ਚੁਕਿਆ ਹੈ ਪਰ ਫਿਰ ਵੀ ਲਗਾਤਾਰ ਇੱਕ ਹੀ ਜਵਾਬ ਸੁਣਨ ਨੂੰ ਮਿਲ ਰਿਹਾ ਹੈ ਕਿ ਜਾਂਚ ਜਾਰੀ ਹੈ। ਆਏ ਦਿਨ ਨਵੀਆਂ ਬਣ ਰਹੀਆਂ ਜਾਂਚ ਏਜੰਸੀਆਂ ਦੇ ਚਲਦਿਆਂ ਹੁਣ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਆਂ ਲਗਾਤਾਰ ਵਧੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਿਕ ਹੁਣ ਬੇਅਦਬੀ ਮਸਲੇ ‘ਚ ਸੈਣੀ ਨੂੰ ਜਾਂਚ ਅਧਿਕਾਰੀਆਂ ਵੱਲੋਂ ਸੰਮਣ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪਤਾ ਇਹ ਵੀ ਲੱਗਿਆ ਹੈ ਕਿ ਸੰਮਣਾ ‘ਚ ਕੋਟਕਪੁਰਾ ਗੋਲੀ ਕਾਂਡ ਦਾ ਵੀ ਜਿਕਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੈਣੀ ਤੋਂ ਪੁੱਛ ਗਿੱਛ ਕੀਤੀ ਜਾ ਚੁਕੀ ਹੈ। ਜਿਸ ਤਰ੍ਹਾਂ  ਦੇ ਹਾਲਾਤ ਉਸ ਸਮੇਂ ਬਣੇ ਸਨ ਉਸ ਬਾਬਤ ਸੈਣੀ ਪਾਸੋਂ ਸਵਾਲ ਕੀਤੇ ਜਾ ਚੁਕੇ ਹਨ। ਹੁਣ ਇੱਕ ਵਾਰ ਫਿਰ ਤੋਂ ਸੈਣੀ ਖਿਲਾਫ ਸੰਮਣ ਜਾਰੀ ਹੋਏ ਹਨ। ਜ਼ਿਕਰ ਏ ਖਾਸ ਹੈ ਕਿ ਸਾਲ 2015 ਦਰਮਿਆਨ ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ‘ਤੇ ਕਾਬਜ ਸੀ ਉਸ ਸਮੇਂ ਬੇਅਦਬੀ ਕਾਂਡ ਵਾਪਰਿਆ ਸੀ। ਬਰਗਾੜੀ ਵਿਖੇ ਗਲੀਆਂ ‘ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰ ਦਿੱਤੇ ਸਨ। ਜਿਸ ਤੋਂ ਬਾਅਦ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ ‘ਤੇ ਗੋਲੀਆਂ ਚਲਾਈਆਂ ਗਈਆਂ ਸਨੴ ਜਿਸ ‘ਚ ਕਈ ਸਿੰਘ ਜ਼ਖਮੀ ਹੋ ਗਏ ਸਨ, ਅਤੇ ਕਈਆਂ ਦੀ ਮੌਤ ਹੋ ਗਈ ਸੀ।

Share this Article
Leave a comment