ਕਾਲਾ ਲਸਣ ਹੈ ਸਿਹਤ ਲਈ ਗੁਣਕਾਰੀ, ਜਾਣੋ ਇਸ ਦੇ ਫਾਇਦੇ

TeamGlobalPunjab
3 Min Read

ਨਿਊਜ਼ ਡੈਸਕ : ਲਸਣ ਇਕ ਐਂਟੀ ਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਸਿੱਧ ਹੁੰਦਾ ਹੈ ਅਤੇ ਇਸ ‘ਚ ਹੀਲਿੰਗ ਦਾ ਗੁਣ ਵੀ ਮੌਜੂਦ ਹੁੰਦਾ ਹੈ। ਜ਼ਿਆਦਾਤਰ ਲੋਕਾਂ ਨੇ ਚਿੱਟੇ ਲਸਣ ਦੇ ਲਾਭਕਾਰੀ ਗੁਣਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਾਲੇ ਲਸਣ ਤੇ ਉਸ ਦੇ ਲਾਭਕਾਰੀ ਗੁਣਾਂ ਬਾਰੇ ਸੁਣਿਆ ਹੈ? ਚਿੱਟੇ ਲਸਣ ਦੀ ਤਰ੍ਹਾਂ ਕਾਲੇ ਲਸਣ ਦੇ ਨਿਯਮਤ ਸੇਵਨ ਨਾਲ ਤੁਹਾਡੀ ਸਿਹਤ ਉੱਤੇ ਕਈ ਲਾਭਕਾਰੀ ਪ੍ਰਭਾਵ ਹੁੰਦੇ ਹਨ। ਪਰ ਕਾਲੇ ਲਸਣ ਦੇ ਫਾਇਦਿਆਂ ਬਾਰੇ ਜਾਣਨ ਤੋਂ ਪਹਿਲਾਂ ਕਾਲੇ ਲਸਣ ਬਾਰੇ ਜਾਣਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਾਲੇ ਲਸਣ ਤੇ ਉਸਦੇ ਫਾਇਦਿਆਂ ਬਾਰੇ :

ਕਾਲਾ ਲਸਣ ਚਿੱਟੇ ਲਸਣ ਦਾ ਹੀ ਇੱਕ ਰੂਪ ਹੈ। ਕਾਲੇ ਲਸਣ ਨੂੰ ਫਰਮੈਂਟ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਸ ਦਾ ਸੁਆਦ ਬਹੁਤਾ ਤਿੱਖਾ ਨਹੀਂ ਹੁੰਦਾ। ਕਾਲਾ ਲਸਣ ‘ਚ ਵੀ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

Image result for black garlic

ਕਾਲੇ ਲਸਣ ਦੇ ਫਾਇਦੇ

- Advertisement -

ਚਿੱਟੇ ਲਸਣ ਵਿਚ ਪਾਇਆ ਜਾਣ ਵਾਲਾ ਐਲੀਸਿਨ ਨਾਂ ਦਾ ਪੌਸ਼ਟਿਕ ਤੱਤ ਕਾਲੇ ਲਸਣ ‘ਚ ਵੀ ਪਾਇਆ ਜਾਂਦਾ ਹੈ। ਇਹ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਇਹ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ। ਲੱਸਣ ਦੇ ਪ੍ਰਭਾਵ ਨਾਲ ਖੂਨ ਦਾ ਵਹਾਅ ਸਹਿਜ ਅਤੇ ਆਸਾਨ ਬਣਿਆ ਰਹਿੰਦਾ ਹੈ। ਜਿਸ ਕਰ ਕੇ ਦਿਲ ਦੇ ਦੌਰੇ ਅਤੇ ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਜਾਂਦਾ ਹੈ।

ਲਸਣ ਸਰੀਰ ਦੇ ਸੈੱਲਾਂ ਦਾ ਸੰਤੁਲਨ ਬਣਾ ਕੇ ਸਰੀਰ ਦੀ ਪ੍ਰਤੀਰੋਧ ਸ਼ਕਤੀ ਨੂੰ ਵਧਾਉਂਦਾ ਹੈ। ਲਸਣ ‘ਚ ਐਂਟੀ-ਬੈਕਟਰੀਆ ਅਤੇ ਐਂਟੀ-ਵਾਇਰਲ ਗੁਣ ਵੀ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਸੰਤੁਲਿਤ ਬਣਾਈ ਰੱਖਦਾ ਹੈ।

Image result for black garlic

ਐਂਟੀ-ਆਕਸੀਡੈਂਟਾਂ ਦੀ ਖਾਣ

ਜਦੋਂ ਕਾਲਾ ਲਸਣ ਫਰਮੈਂਟੇਸ਼ਨ ਪ੍ਰਕਿਰਿਆ ਵਿਚੋਂ ਲੰਘਦਾ ਹੈ ਤਾਂ ਇਸ ‘ਚ ਕੁਝ ਅਨੋਖੇ ਐਂਟੀ-ਆਕਸੀਡੈਂਟ ਗੁਣ ਆ ਜਾਂਦੇ ਹਨ। ਜਿਸ ਦੇ ਐਂਟੀ-ਇੰਨਫਲੈਮੇਟਰੀ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਕਾਲੇ ਲਸਣ ‘ਚ ਪੌਲੀਫੇਨਾਲ, ਫਲੇਵੋਨਾਇਡ ਅਤੇ ਅਲਕਲਾਇਡ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ।

- Advertisement -

Image result for black garlic

ਕੈਂਸਰ ਦੇ ਰੋਗੀਆਂ ਲਈ ਗੁਣਕਾਰੀ

ਕੈਂਸਰ ਦੇ ਰੋਗੀਆਂ ਲਈ ਕਾਲਾ ਲਸਣ ਬਹੁਤ ਗੁਣਕਾਰੀ ਹੁੰਦਾ ਹੈ। ਖਾਸਕਰ ਬਲੱਡ ਕੈਂਸਰ, ਪੇਟ ਦਾ ਕੈਂਸਰ ਅਤੇ ਕੋਲਨ ਕੈਂਸਰ ਲਈ ਇਹ ਇੱਕ ਤਰ੍ਹਾਂ ਨਾਲ ਰਾਮਬਾਣ ਹੈ। ਇਸ ਤੋਂ ਇਲਾਵਾ ਕਾਲਾ ਲਸਣ ਐਲਰਜੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਕਾਲਾ ਲਸਣ ਦੇ ਉਪਯੋਗ ਨਾਲ ਦਿਮਾਗ ਤੇਜ਼ ਤੇ ਤੰਦਰੁਸਤ ਹੁੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment