ਨਿਊਜ਼ ਡੈਸਕ : ਸਰਦੀਆਂ ਦੇ ਮੌਸਮ ਵਿੱਚ ਚਮੜੀ ਦਾ ਵੱਧਦਾ ਰੁੱਖਾਪਨ ਅਤੇ ਠੰਢੀ ਹਵਾ ਚਿਹਰੇ ਨੂੰ ਬੇਜਾਨ ਕਰ ਦਿੰਦੇ ਹਨ। ਕਈ ਵਾਰ ਡਰਾਈਨੈੱਸ ਇੰਨੀ ਜ਼ਿਆਦਾ ਹੋਣ ਲੱਗਦੀ ਹੈ ਕਿ ਕਈ ਵਾਰ ਦਿਨ ਵਿੱਚ ਦੋ ਵਾਰ ਕੋਲਡ ਕਰੀਮ ਲਗਾਉਣੀ ਪੈਂਦੀ ਹੈ। ਅਜਿਹੇ ਵਿੱਚ ਚਿਹਰੇ ਦੀ ਰੌਣਕ ਕਿਧਰੇ ਗੁਆਚ ਜਾਂਦੀ ਹੈ। ਚਿਹਰਾ ਜਾਂ ਤਾਂ ਬਹੁਤ ਰੁੱਖਾ ਦਿਖਦਾ ਹੈ ਜਾਂ ਬਿਲਕੁਲ ਬੇਜਾਨ।
ਪਰ ਇਸ ਮੌਸਮ ਵਿੱਚ ਥੋੜ੍ਹੀ ਜਿਹੀ ਦੇਖਭਾਲ ਤੁਹਾਡੇ ਚਿਹਰੇ ਦੀ ਰੌਣਕ ਨੂੰ ਵਾਪਸ ਲਿਆ ਸਕਦੀ ਹੈ। ਇਸਦੇ ਲਈ ਤੁਸੀਂ ਘਰ ਵਿੱਚ ਹੀ ਫੇਸ ਪੈਕ ਤਿਆਰ ਕਰਕੇ ਚਿਹਰੇ ‘ਤੇ ਲਗਾ ਸਕਦੇ ਹੋ। ਜੇਕਰ ਹਫ਼ਤੇ ਵਿੱਚ ਦੋ ਵਾਰ ਵੀ ਇਹ ਫੇਸ ਪੈਕ ਲਗਾ ਲਿਆ, ਤਾਂ ਚਿਹਰਾ ਚੰਦ ਵਾਂਗ ਖਿੜਿਆ-ਖਿੜਿਆ ਨਜ਼ਰ ਆਵੇਗਾ ਕਿਉਂਕਿ ਇਹ ਪੂਰੀ ਤਰ੍ਹਾਂ ਕੁਦਰਤੀ (ਨੈਚੁਰਲ) ਫੇਸ ਪੈਕ ਹੈ ਜੋ ਘਰ ਵਿੱਚ ਮੌਜੂਦ ਚੀਜ਼ਾਂ ਤੋਂ ਤਿਆਰ ਹੋ ਜਾਂਦਾ ਹੈ
ਕੇਲੇ ਅਤੇ ਮਲਾਈ ਦਾ ਫੇਸ ਪੈਕ
ਕੇਲਾ ਅਤੇ ਮਲਾਈ ਦਾ ਫੇਸ ਪੈਕ ਤੁਹਾਡੇ ਚਿਹਰੇ ਦੀ ਗੁਆਚੀ ਹੋਈ ਚਮਕ ਨੂੰ ਬਹਾਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਪੈਕ ਨ ਬਣਾਉਣ ਲਈ ਅੱਧਾ ਕੇਲਾ ਲਓ। ਇਸ ਨੂੰ ਚਮਚ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਓ। ਹੁਣ ਇਸ ਵਿੱਚ ਮਲਾਈ ਅਤੇ ਸ਼ਹਿਦ ਪਾਓ ਅਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਉਦੋਂ ਤੱਕ ਮਿਲਾਉਣਾ ਹੈ ਜਦੋਂ ਤੱਕ ਇਹ ਕ੍ਰੀਮੀ ਨਾ ਦਿਖਣ ਲੱਗ ਜਾਵੇ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦਿਓ। ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਹੁਣ ਕੋਈ ਹਲਕਾ (ਲਾਈਟ) ਮਾਇਸਚਰਾਈਜ਼ਰ ਲਗਾਓ।
ਕੇਲੇ ਅਤੇ ਨਾਰੀਅਲ ਤੇਲ ਦਾ ਫੇਸ ਪੈਕ
ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ, ਇੱਕ ਪੱਕਿਆ ਹੋਇਆ ਕੇਲਾ ਲਓ। ਇਸਨੂੰ ਮੈਸ਼ ਕਰੋ। ਇਸ ਵਿੱਚ ਇੱਕ ਚਮਚ ਨਾਰੀਅਲ ਤੇਲ ਅਤੇ ਸ਼ਹਿਦ ਮਿਲਾਓ ਅਤੇ ਇੱਕ ਪੇਸਟ ਬਣਾਓ। ਇਸ ਪੇਸਟ ਨੂੰ ਆਪਣੇ ਚਿਹਰੇ ‘ਤੇ ਲਗਾਓ। 15 ਮਿੰਟ ਬਾਅਦ, ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

