ਰਾਮ ਭੂਮੀ ‘ਤੇ ਹੀ ਨਹੀਂ ਚੱਲਿਆ ਰਾਮ ਮੰਦਰ ਦਾ ਸਿੱਕਾ! ਮੋਦੀ ਨੂੰ ਝਟਕਾ

Prabhjot Kaur
2 Min Read

ਨਿਊਜ਼ ਡੈਸਕ: ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਰਹੇ ਹਨ ਅਤੇ ਫਿਲਹਾਲ ਰੁਝਾਨਾਂ ਵਿੱਚ ਐਨਡੀਏ ਇੱਕ ਵਾਰ ਫਿਰ ਸੱਤਾ ਵਿੱਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਐੱਨ. ਡੀ. ਏ. ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਰਾਮ ਮੰਦਰ ਮੁੱਦੇ ਨੇ ਵੱਡੀ ਭੂਮਿਕਾ ਨਿਭਾਈ ਹੈ। ਚੋਣਾਂ ਤੋਂ ਪਹਿਲਾਂ ਸ੍ਰੀ ਰਾਮ ਜਨਮ ਭੂਮੀ ‘ਤੇ ਮੰਦਰ ਦੇ ਨਿਰਮਾਣ ਕਾਰਨ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਫਿਰ ਭਾਜਪਾ ਬਹੁਤ ਹੀ ਵਧੀਆ ਫਰਕ ਨਾਲ ਚੋਣਾਂ ਜਿੱਤੇਗੀ। ਹਾਲਾਂਕਿ, ਰਾਮ ਮੰਦਰ ਦੀ ਲਹਿਰ ਵਿੱਚ, ਐਨਡੀਏ ਅਜਿਹੀਆਂ ਦੋ ਲੋਕ ਸਭਾ ਸੀਟਾਂ ਵਿੱਚ ਪਿੱਛੇ ਜਾਪਦਾ ਹੈ, ਜਿਨ੍ਹਾਂ ਦਾ ਸਬੰਧ ਰਾਮਾਇਣ ਨਾਲ ਹੈ।

ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ  ਭਾਰਤੀ ਜਨਤਾ ਪਾਰਟੀ ਅਤੇ ਐੱਨ. ਡੀ. ਏ. ਦੇ ਸਹਿਯੋਗੀ ਅਯੁੱਧਿਆ-ਫੈਜ਼ਾਬਾਦ ਸੀਟ ‘ਤੇ ਪਛੜ ਰਹੇ ਹਨ। ਤਾਜ਼ਾ ਰੁਝਾਨਾ ‘ਚ ਫੈਜ਼ਾਬਾਦ (ਅਯੁੱਧਿਆ) ਤੋਂ ਭਾਜਪਾ ਦੇ ਲੱਲੂ ਸਿੰਘ ਲਗਭਗ 45,506 ਵੋਟਾਂ ਨਾਲ ਪਿੱਛੇ ਹਨ। ਇਸ ਸੀਟ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਭਾਜਪਾ ਅਤੇ ਐੱਨਡੀਏ ਨੂੰ ਇਨ੍ਹਾਂ ਸੀਟਾਂ’ ਤੇ ਵੱਡੀ ਜਿੱਤ ਦੀ ਉਮੀਦ ਸੀ।

ਅਯੁੱਧਿਆ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਅੱਗੇ ਚੱਲ ਰਹੇ ਹਨ। ਹੁਣ ਤੱਕ ਹੋਈ ਗਿਣਤੀ ਵਿੱਚ ਅਵਧੇਸ਼ ਪ੍ਰਸਾਦ ਨੂੰ 460351  ਵੋਟਾਂ ਮਿਲੀਆਂ ਹਨ। ਭਾਜਪਾ ਦੇ ਮੌਜੂਦਾ ਸੰਸਦ ਲੱਲੂ ਸਿੰਘ 414845  ਲੱਖ ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment