ਗਰਭਵਤੀ ਹਥਣੀ ਦੇ ਕਤਲ ਮਾਮਲੇ ‘ਚ ਇੱਕ ਗ੍ਰਿਫਤਾਰ

TeamGlobalPunjab
2 Min Read

ਤਿਰੂਵਨੰਤਪੁਰਮ: ਕੇਰਲ ਦੇ ਵਣ ਮੰਤਰੀ ਕੇ.ਰਾਜੂ ਨੇ ਗਰਭਵਤੀ ਹਥਣੀ ਦੇ ਕਤਲ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਨੂੰ ਨਿਯੁਕਤ ਕੀਤਾ ਹੈ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਤਾਂਕਿ ਅਜਿਹੀ ਘਟਨਾ ਕਦੇ ਦੁਬਾਰਾ ਨਾ ਹੋਵੇ। ਇਸ ਤੋਂ ਪਹਿਲਾਂ ਗਰਭਵਤੀ ਹਥਣੀ ਦੀ ਮੌਤ ਦੇ ਮਾਮਲੇ ‘ਚ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ।

ਕੇਰਲ ਦੇ ਵਣ ਮੰਤਰੀ ਕੇ.ਰਾਜੂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੇਰਲ ਵਿੱਚ ਗਰਭਵਤੀ ਹਥਣੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਗਰਭਵਤੀ ਹਥਣੀ ਦੇ ਮੌਤ ਦੇ ਮਾਮਲੇ ਵਿੱਚ ਤਿੰਨ ਸ਼ੱਕੀਆਂ ਤੋਂ ਵੀਰਵਾਰ ਨੂੰ ਪੁੱਛਗਿਛ ਕੀਤੀ ਗਈ।

ਕੀ ਹੈ ਪੂਰਾ ਮਾਮਲਾ ?

- Advertisement -

ਇਹ ਮਾਮਲਾ ਉੱਤਰੀ ਕੇਰਲ ਦੇ ਮਲੱਪੁਰਮ ਜਿਲ੍ਹੇ ਦੀ ਹੈ ਜਿੱਥੇ ਕੁੱਝ ਲੋਕਾਂ ਨੇ ਖਾਣੇ ਦੀ ਤਲਾਸ਼ ਵਿੱਚ ਜੰਗਲ ਤੋਂ ਭਟਕ ਕੇ ਆਈ ਹਥਣੀ ਨੂੰ ਪਟਾਖਿਆ ਨਾਲ ਭਰਿਆ ਅਨਾਨਾਸ ਖਿਲਾ ਦਿੱਤਾ। ਮੂੰਹ ‘ਚ ਧਮਾਕਾ ਹੋਣ ਕਾਰਨ ਉਸਦਾ ਜਬਾੜਾ ਅਤੇ ਸੁੰਢ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਤੇ ਤਿੰਨ ਦਿਨ ਤੱਕ ਉਹ ਪਾਣੀ ‘ਚ ਖੜੀ ਰਹੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪੋਸਟਮਾਰਟਮ ਦੇ ਬਾਅਦ ਪਤਾ ਚੱਲਿਆ ਕਿ ਹਥਣੀ ਦੇ ਪੇਟ ਵਿੱਚ ਬੱਚਾ ਪਲ ਰਿਹਾ ਸੀ ਅਤੇ ਉਹ ਵੀ ਇਸ ਹੈਵਾਨਿਅਤ ਦਾ ਸ਼ਿਕਾਰ ਹੋ ਗਿਆ।

ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਅਤੇ ਬਾਲੀਵੁੱਡ ਸਿਤਾਰੀਆਂ ਵਿੱਚ ਵੀ ਗੁੱਸਾ ਵੇਖਿਆ ਜਾ ਰਿਹਾ ਹੈ। ਟਵੀਟਰ ‘ਤੇ # RIPHumanity ਅਤੇ #Elephant ਵਰਗੇ ਹੈਸ਼ਟੇਗ ਜ਼ਰਿਏ ਯੂਜ਼ਰਸ ਆਪਣਾ ਗੁੱਸਾ ਕੱਢ ਰਹੇ ਹਨ।

https://www.instagram.com/p/CA98mSSp1b-/

https://www.instagram.com/p/CA-B6UOFlGE/

 

https://www.instagram.com/p/CA9uT4GJ31F/

 

https://www.instagram.com/p/CA9qLe8p6yA/

Share this Article
Leave a comment