ਕੋਵਿਡ-19 ਨਾਲ ਲੜਨ ਲਈ 130 ਮਿਲੀਅਨ ਡਾਲਰ ਦਿੱਤੇ ਜਾਣਗੇ: ਟਰੂਡੋ

TeamGlobalPunjab
1 Min Read

ਕੋਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਸਰਕਾਰ ਬਹੁਤ ਹੀ ਯੋਗ ਕਦਮ ਚੁੱਕ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਇਸ ਭਿਆਨਕ ਬਿਮਾਰੀ ਦੀ ਮਾਰ ਨਾ ਝੱਲਣੀ ਪਵੇ। ਇਸ ਤਹਿਤ ਹਰ ਵਰਗ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਬਿਜਨਸ ਮੈਨ, ਨੌਕਰੀ ਪੇਸ਼ਾ, ਵਿਦਿਆਰਥੀਆਂ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਆਦਿ ਸਭ ਲਈ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਭਾਰੀ ਰਕਮ ਦਾ ਐਲਾਨ ਪੀਐਮ ਟਰੂਡੋ ਨੇ ਹਾਲ ਹੀ ਵਿਚ ਕੀਤਾ ਹੈ ਜਿਸਦਾ ਸਿੱਧਾ ਲਾਭ ਸਭ ਨੂੰ ਹੋਵੇਗਾ।

ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕਿਹਾ ਕਿ ਨੌਰਦਨ ਕਮਿਊਨਟੀਜ਼ ਨੂੰ ਕੋਵਿਡ-19 ਨਾਲ ਲੜਨ ਲਈ 130 ਮਿਲੀਅਨ ਡਾਲਰ ਦਿੱਤੇ ਜਾਣਗੇ। ਜਿਸ ਤਹਿਤ ਸਭ ਤੋਂ ਜਿਆਦਾ 72.5 ਮਿਲੀਅਨ ਡਾਲਰ ਯੂਕੋਨ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨਿਊਟਰਿਸ਼ਨ ਨੌਰਥ ਕੈਨੇਡਾ ਪਰੋਗਰਾਮ ਵਿੱਚ ਵੀ ਇਨਵੈਸਟਮੈਂਟ ਵਧਾਉਣ ਜਾ ਰਹੀ ਹੈ। ਟਰੂਡੋ ਨੇ ਕਿਹਾ ਕਿ ਸਰਕਾਰ ਨੇ ਦੂਜੀ ਵਰਲਡ ਵਾਰ ਤੋਂ ਬਾਅਦ ਸਭ ਤੋਂ ਵੱਡਾ ਸਹਾਇਤਾ ਪਰੋਗਰਾਮ ਸੰਸਦ ਵਿੱਚ ਪਾਸ ਕੀਤਾ ਹੈ ਅਤੇ ਇਸਦੇ ਬਾਅਦ ਵੀ ਸਰਕਾਰ ਬਿਜਨਸਾਂ ਅਤੇ ਸਟੂਡੈਂਟਸ ਦੀ ਹੈਲਪ ਲਈ ਹੋਰ ਕਦਮ ਵੀ ਚੁੱਕੇਗੀ।

Share this Article
Leave a comment