ਸੋਸ਼ਲ ਗੈਦਰਿੰਗ ‘ਤੇ ਲਗਾਈਆਂ ਪਾਬੰਦੀਆਂ ਹਾਲ ਦੀ ਘੜੀ ਨਾ ਹਟਾਉਣ ਦਾ ਫ਼ੈਸਲਾ ਲਿਆ: ਇਲੀਅਟ

TeamGlobalPunjab
1 Min Read

ਕੁਈਨਜ਼ ਪਾਰਕ:- ਕੋਵਿਡ-19 ਦੇ ਕੇਸਾਂ ਵਿੱਚ ਹੋਏ ਵਾਧੇ ਤੋਂ ਬਾਅਦ ਪ੍ਰੋਵਿੰਸ ਵੱਲੋਂ ਸੋਸ਼ਲ ਗੈਦਰਿੰਗ ‘ਤੇ ਲਗਾਈਆਂ ਪਾਬੰਦੀਆਂ ਹਾਲ ਦੀ ਘੜੀ ਨਾ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਆਖਿਆ ਕਿ ਕੇਸ ਘੱਟਣ ਦੀ ਆਸ ਸੀ। ਪਰ ਕੁੱਝ ਦਿਨਾਂ ਤੋਂ ਕੇਸ ਲਗਾਤਾਰ ਵੱਧ ਰਹੇ ਹਨ। ਜਿਸਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਦਾ ਇੱਕ ਕਾਰਨ ਵੀਕੈਂਡ ‘ਤੇ ਮਦਰਜ਼ ਡੇਅ ਮੌਕੇ ਸੋਸ਼ਲ ਡਿਸਟੈਂਸ ਦੇ ਤੋੜੇ ਨਿਯਮ ਵੀ ਜਾਪ ਰਿਹਾ ਹੈ। ਉਨ੍ਹਾਂ ਆਖਿਆ ਕਿ ਟ੍ਰਿਨਟੀ ਬੈਲਵੁਡਜ਼ ਪਾਰਕ ਵਿੱਚ ਲੋਕਾਂ ਦਾ ਇਕੱਠ ਵੇਖ ਕੇ ਫਿਲਹਾਲ ਇਹੀ ਠੀਕ ਹੈ ਕਿ ਪਾਬੰਦੀਆਂ ਨਾ ਹਟਾਈਆਂ ਜਾਣ।

Share this Article
Leave a comment