ਭਾਜਪਾ ਨੇ 85 ਉਮੀਦਵਾਰਾਂ ਦੀ ਚੌਥੀ ਸੂਚੀ ਕੀਤੀ ਜਾਰੀ

TeamGlobalPunjab
1 Min Read

ਲਖਨਊ: ਭਾਜਪਾ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 85 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਸਾਬਕਾ ਮੰਤਰੀ ਰਾਮਵੀਰ ਉਪਾਧਿਆਏ ਨੂੰ ਯੂਪੀ ਦੇ ਹਾਥਰਸ ਦੀ ਸਾਦਾਬਾਦ ਸੀਟ ਤੋਂ ਭਾਜਪਾ ਦੀ ਟਿਕਟ ਮਿਲੀ ਹੈ, ਜਦਕਿ ਕਾਂਗਰਸ ਦੀ ਸਾਬਕਾ ਵਿਧਾਇਕ ਅਦਿਤੀ ਸਿੰਘ ਹੁਣ ਰਾਏਬਰੇਲੀ ਸੀਟ ਤੋਂ ਕਮਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਸਿਰਸਾਗੰਜ ਤੋਂ ਹਰਿਓਮ ਯਾਦਵ, ਮੈਨਪੁਰੀ ਤੋਂ ਜੈਵੀਰ ਸਿੰਘ, ਹਰਦੋਈ ਤੋਂ ਨਿਤਿਨ ਅਗਰਵਾਲ, ਏਟਾ ਤੋਂ ਵਿਪਿਨ ਵਰਮਾ ਅਤੇ ਕਨੌਜ ਤੋਂ ਅਸੀਮ ਅਰੁਣ ਨੂੰ ਭਾਜਪਾ ਦੀ ਟਿਕਟ ਮਿਲੀ ਹੈ।

ਅਲੀਗੰਜ ਤੋਂ ਮੌਜੂਦਾ ਵਿਧਾਇਕ ਸਤਿਆਪਾਲ ਰਾਠੌਰ ਆਪਣੀ ਟਿਕਟ ਬਚਾਉਣ ‘ਚ ਸਫਲ ਰਹੇ ਹਨ। ਇਸ ਦੇ ਨਾਲ ਹੀ ਪੂਰਵਾ ਤੋਂ ਅਨਿਲ ਸਿੰਘ, ਕਾਸਗੰਜ ਤੋਂ ਦੇਵੇਂਦਰ ਲੋਧੀ ਨੂੰ ਦੁਬਾਰਾ ਟਿਕਟ ਮਿਲੀ ਹੈ। ਇਸ ਸੂਚੀ ਵਿੱਚ ਸਤੀਸ਼ ਮਹਾਨਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਮਹਾਰਾਜਪੁਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲਖੀਮਪੁਰ ਤੋਂ ਯੋਗੇਸ਼ ਵਰਮਾ ਨੂੰ ਟਿਕਟ ਮਿਲੀ ਹੈ। ਮੇਜਰ ਸੁਨੀਦ ਦਿਵੇਦੀ ਨੂੰ ਫਾਰੂਖਾਬਾਦ ਸੀਟ ਤੋਂ ਟਿਕਟ ਮਿਲੀ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਮਿਲੀਆਂ ਹਨ। ਰਾਮਨਰੇਸ਼ ਅਗਨੀਹੋਤਰੀ ਅਤੇ ਅਰਚਨਾ ਪਾਂਡੇ ਵਰਗੇ ਮੰਤਰੀਆਂ ਨੂੰ ਵੀ ਮੁੜ ਟਿਕਟਾਂ ਮਿਲੀਆਂ ਹਨ।

- Advertisement -

Share this Article
Leave a comment