ਅਰੁਣ ਨਾਰੰਗ ਕੁੱਟਮਾਰ ਮਾਮਲੇ ਤਹਿਤ ਅਬੋਹਰ ‘ਚ ਬੀਜੇਪੀ ਦਾ ਹੱਲਾ ਬੋਲ

TeamGlobalPunjab
2 Min Read

ਅਬੋਹਰ : ਮਲੋਟ ਵਿੱਚ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਨਾਲ ਕੁੱਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ ਦਾ ਭਾਜਪਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਮਲੋਟ ਤੋਂ ਬਾਅਦ ਹੁਣ ਅਬੋਹਰ ਵਿੱਚ ਬੀਜੇਪੀ ਵੱਲੋਂ ਰੋਸ ਮਾਰਚ ਕੱਢਿਆ ਗਿਆ। ਅਬੋਹਰ ਨੂੰ ਬੰਦ ਕਰਨ ਦਾ ਭਾਜਪਾ ਨੇ ਅੱਜ ਸੱਦਾ ਦਿੱਤਾ ਸੀ। ਜਿਸ ਦਾ ਅਸਰ ਸ਼ਹਿਰ ਵਿੱਚ ਦਿਖਾਈ ਦਿੱਤਾ। ਲੋਕਾਂ ਨੇ ਬਾਜ਼ਾਰ ਨੂੰ ਪੂਰਨ ਤੌਰ ‘ਤੇ ਬੰਦ ਰੱਖਿਆ। ਬੀਜੇਪੀ ਲੀਡਰਾਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ‘ਚ ਇਕੱਠ ਕੀਤਾ ਗਿਆ ਅਤੇ ਅਬੋਹਰ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੱਢਿਆ ਗਿਆ। ਹੱਥਾਂ ਵਿੱਚ ਤਿਰੰਗਾ ਅਤੇ ਬੀਜੇਪੀ ਦੇ ਝੰਡੇ ਫੜ ਕੇ ਵਰਕਰਾਂ ਨੇ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਸ਼ਨੀਵਾਰ 27 ਮਾਰਚ ਨੂੰ ਬੀਜੇਪੀ ਵੱਲੋਂ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੀ ਚਾਰ ਸਾਲਾ ਕਾਰਗੁਜਾਰੀ ਦੇ ਖਿਲਾਫ਼ ਪ੍ਰੈੱਸ ਕਾਨੰਫਰਸ ਕੀਤੀ ਗਈ ਸੀ। ਜਿਸ ਦੇ ਤਹਿਤ ਲੋਕਾਂ ਨੂੰ ਸੰਬੋਧਨ ਕਰਨ ਲਈ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਮਲੋਟ ਪਹੁੰਚੇ ਸਨ। ਜਿਵੇਂ ਹੀ ਅਰੁਣ ਨਾਰੰਗ ਦੀ ਆਮਦ ਦਾ ਕਿਸਾਨਾਂ ਨੂੰ ਪਤਾ ਚੱਲਿਆਂ ਤਾਂ ਮਲੋਟ ਵਿਖੇ ਬੀਜੇਪੀ ਦਫ਼ਤਰ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠਾ ਹੋ ਗਏ ਸਨ। ਜਿਸ ਤੋਂ ਬਾਅਦ ਭੀੜ ਨੇ ਵਿਧਾਇਕ ਅਰੁਣ ਨਾਰੰਗ ਨੂੰ ਘੇਰ ਲਿਆ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ। ਅਰੁਣ ਨਾਰੰਗ ਦੇ ਕਪੜੇ ਵੀ ਫਾੜ ਦਿੱਤੇ ਗਏ ਸਨ। ਪੁਲਿਸ ਨੇ ਇਸ ਘਟਨਾ ਨੂੰ ਦੇਖਦੇ ਹੋਏ 7 ਕਿਸਾਨਾਂ ਅਤੇ 300 ਤੋਂ ਵੱਧ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Share this Article
Leave a comment