ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਨੂੰ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦੇ ਐੱਮਐੱਸਪੀ ਦਾ ਦਾਇਰਾ ਵਧਾਉਣ ਸੰਬੰਧੀ ਪ੍ਰੋਗਰਾਮ ਵਿਚ ਕਿਸਾਨਾਂ ਨੂੰ “ਮਿਹਨਤ ਦਾ ਪੱਕਾ ਮੂਲ” ਦੇਣ ਦਾ ਵਾਅਦਾ ਕੀਤਾ ਹੈ ਅਤੇ ਫਲ, ਸਬਜ਼ੀਆਂ, ਦਾਲਾਂ ਤੇ ਤੇਲ ਬੀਜ ਉਗਾਉਣ ਵਾਲੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲੇਗਾ।
ਖੇਤੀ ਵਿਭਿੰਨਤਾ ਨੂੰ ਬਣਾਏ ਰੱਖਣ ਅਤੇ ਇਸਨੂੰ ਫ਼ਾਇਦੇਮੰਦ ਬਣਾਉਣ ਲਈ ਗੱਠਜੋੜ ਨੇ ਖੇਤੀਬਾੜੀ ਖੇਤਰ ਲਈ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਪੱਕਾ ਰੱਖਣ ਦਾ ਵਾਅਦਾ ਕੀਤਾ ਹੈ। ਇੱਥੇ ਮੈਨੀਫੈਸਟੋ ਰਿਲੀਜ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਭਾਜਪਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੀ ਮੌਜੂਦਗੀ ਚ ਕਿਹਾ ਕਿ ਇਹ ਭਵਿੱਖ ਦੀ ਸੋਚ ਨੂੰ ਲੈ ਕੇ ਤਿਆਰ ਕੀਤਾ ਗਿਆ ਮੈਨੀਫੈਸਟੋ ਹੈ। ਜਿਹੜਾ ਪੰਜਾਬ ਦੇ ਪੇਂਡੂ ਅਤੇ ਖੇਤੀ ਅਰਥ ਵਿਵਸਥਾ ਵਿਚ ਕ੍ਰਾਂਤੀ ਲਿਆਏਗਾ।
ਗੱਠਜੋੜ ਨੇ ਵਾਅਦਾ ਕੀਤਾ ਕਿ ਸੂਬੇ ਦੀ ਇਕ ਲੱਖ ਏਕੜ ਸ਼ਾਮਲਾਟ ਜ਼ਮੀਨ ਨੂੰ ਬੇਜ਼ਮੀਨੇ ਕਿਸਾਨਾਂ ਨੂੰ ਖੇਤੀ ਲਈ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਹਰ ਬੇਜ਼ਮੀਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਹੇਠ 6000 ਰੁਪਏ ਦੀ ਸਾਲਾਨਾ ਸਹਾਇਤਾ ਦਿੱਤੀ ਜਾਵੇਗੀ। ਟਿਕਾਊ ਹਰੀ ਕ੍ਰਾਂਤੀ ਲਈ ਮੈਨੀਫੈਸਟੋ ਵਿੱਚ 5000 ਕਰੋਡ਼ ਰੁਪਏ ਦੇ ਸਾਲਾਨਾ ਬਜਟ ਨੂੰ ਰੱਖਣ ਦਾ ਵਾਅਦਾ ਕੀਤਾ ਗਿਆ ਹੈ, ਜਿਹੜਾ ਸੂਬੇ ਵਿੱਚ ਟਿਕਾਊ ਖੇਤੀਬਾੜੀ ਅਤੇ ਆਰਗੈਨਿਕ ਫਾਰਮਿੰਗ ਨੂੰ ਮਦਦ ਦੇਵੇਗਾ।
ਪੰਜਾਬ ਦੇ ਡਿੱਗ ਰਹੇ ਜ਼ਮੀਨ ਹੇਠਾਂ ਪਾਣੀ ਨੂੰ ਬਚਾਉਣ ਲਈ ਇਕ ਵਿਸ਼ੇਸ਼ ਘੋਸ਼ਿਤ ਹੇਠ ਮੁਫ਼ਤ ਵਿੱਚ ਰੇਨਵਾਟਰ ਹਾਰਵੈਸਟਿੰਗ ਯੂਨਿਟ ਲਗਾਏ ਜਾਣਗੇ। ਵੈਕਲਪਿਕ ਸਵੈ ਚਲਿਤ ਅਤੇ ਸਮਾਰਟ ਸਿੰਚਾਈ ਪ੍ਰਣਾਲੀ ਲਈ ਸਹਾਇਤਾ ਦਿੱਤੀ ਜਾਵੇਗੀ, ਤਾਂ ਜੋ ਪਾਣੀ ਬਚਾਉਣ ਵਿੱਚ ਮਦਦ ਮਿਲ ਸਕੇ। ਸਿੰਚਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾਵੇਗੀ ਅਤੇ ਭ੍ਰਿਸ਼ਟ ਅਫ਼ਸਰਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।
ਡੇਅਰੀ ਫਾਰਮਿੰਗ ਨੂੰ ਪ੍ਰਮੋਟ ਕਰਨ ਵਾਸਤੇ ਹਰ ਪਿੰਡ ਵਿਚ ਦੁੱਧ ਠੰਢਾ ਕਰਨ ਲਈ ਕੇਂਦਰ ਸਥਾਪਤ ਕਰਦਿਆਂ ਹੋਇਆਂ ਸੰਗਠਿਤ ਮਿਲਕ ਮਾਰਕੀਟਿੰਗ ਸਿਸਟਮ ਸਥਾਪਤ ਕੀਤਾ ਜਾਵੇਗਾ ਅਤੇ ਹਰ 30 ਪਿੰਡਾਂ ਦਾ ਕਲੱਸਟਰ ਬਣਾ ਕੇ ਮਿਲਕ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤੇ ਜਾਣਗੇ। ਹਰ ਤਹਿਸੀਲ ਵਿਚ ਵੈਟਰਨਰੀ ਸਹਾਇਤਾ ਕੇਂਦਰ, ਆਰਟੀਫੀਸ਼ੀਅਲ ਇਨਸੈਮੀਨੇਸ਼ਨ ਅਤੇ ਬਰੀਡਿੰਗ ਸੈਂਟਰ ਸਥਾਪਤ ਕੀਤੇ ਜਾਣਗੇ।
ਪਿਛਡ਼ੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਹਿਲਾਵਾਂ ਨੂੰ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਅਤੇ ਮਧੂ ਮੱਖੀ ਪਾਲਣ ਵਿੱਚ ਬਿਜ਼ਨਸ ਕਰਨ ਲਈ ਸਬਸਿਡੀਆਂ ਅਤੇ ਲੋਨ ਮੁਹੱਈਆ ਕਰਵਾਏ ਜਾਣਗੇ।
ਮੈਨੀਫੈਸਟੋ ਅੰਡਰ ਪ੍ਰਧਾਨ ਮੰਤਰੀ ਇੰਪਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਤਹਿਤ ਐਗਰੋ ਬੇਸ ਇੰਡਸਟਰੀਆਂ ਵਾਸਤੇ ਸਬਸਿਡੀ ਦਾ ਵਾਅਦਾ ਕੀਤਾ ਗਿਆ ਹੈ। ਪੇਂਡੂ ਏਰੀਆ ਵਿਚ ਨਿਵੇਸ਼ ਉਤਸ਼ਾਹਿਤ ਕਰਨ ਲਈ ਛੋਟੇ ਤੇ ਮੱਧਮ ਉਦਯੋਗਾਂ ਵਾਲੇ ਐਗਰੋ ਬੇਸਡ ਉਦਯੋਗਿਕ ਕਲੱਸਟਰਾਂ ਨੂੰ ਟੈਕਸ ਵਿੱਚ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੈਗਾ ਫੂਡ ਪ੍ਰੋਸੈਸਿੰਗ ਪਾਰਕ ਵੀ ਬਣਾਏ ਜਾਣਗੇ।
ਪੇਂਡੂ ਪੱਧਰ ਤੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਵਾਸਤੇ “ਸਮਰਿੱਧ ਪਿੰਡ” ਸਕੀਮ ਲਿਆਂਦੀ ਜਾਵੇਗੀ ਅਤੇ ਪੇਂਡੂ ਪੱਧਰ ਤੇ ਇਨ੍ਹਾਂ ਉਦਯੋਗਾਂ ਨੂੰ ਪ੍ਰਮੋਟ ਕਰਨ ਵਾਸਤੇ ਸਾਲਾਨਾ ਫੰਡ ਦਿੱਤੇ ਜਾਣਗੇ। ਐੱਮਐੱਸਐੱਮਈ ਖੇਤਰ ਨੂੰ ਉਤਸ਼ਾਹਿਤ ਕਰ ਲਏ ਵਿਆਜ ਅਤੇ ਕੋਲੇਟਰਲ ਫਰੀ ਲੌਨ ਪੇਂਡੂ ਨੌਜਵਾਨਾਂ ਨੂੰ ਦਿੱਤੇ ਜਾਣਗੇ, ਜਿਸਦੀ ਵਾਪਸੀ ਵੀ ਅਸਾਨ ਰੱਖੀ ਜਾਵੇਗੀ।
ਪਿੰਡਾਂ ਵਿੱਚ ਸਿਹਤ ਸੁਵਿਧਾਵਾਂ ਚ ਸੁਧਾਰ ਲਿਆਉਣ ਲਈ “ਹੈਲਦੀ ਵਿਲੇਜਸ” ਸਕੀਮ ਦੇ ਤਹਿਤ ਹਰ ਪਿੰਡ ਵਿਚ ਆਰੋਗਿਆ ਕੇਂਦਰ ਕਲੀਨਿਕ 23 ਘੰਟੇ ਡਾਕਟਰ ਦੀ ਸੁਵਿਧਾ ਅਤੇ ਲੈਬੋਰਟਰੀ ਨਾਲ ਕੰਮ ਕਰਨਗੇ, ਜਿੱਥੇ ਸਾਰੇ ਟੈਸਟ ਕੀਤੇ ਜਾਣਗੇ।
ਸਾਰੇ ਪੇਂਡੂ ਇਲਾਕਿਆਂ ਵਿਚ 15 ਮਿੰਟ ਦੇ ਅੰਦਰ 108 ਐਂਬੂਲੈਂਸ ਸੇਵਾ ਪੁਖਤਾ ਕੀਤੀ ਜਾਵੇਗੀ। ਇਸ ਲਈ ਪੱਕੇ ਡਰਾਈਵਰਾਂ ਦੀ ਭਰਤੀ ਕੀਤੀ ਜਾਵੇਗੀ।”ਪੱਕੀ ਛੱਤ, ਹਰ ਇੱਕ ਦਾ ਹੱਕ” ਸਕੀਮ ਹੇਠ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਪੱਕੇ ਘਰ ਮੁਹੱਈਆ ਕਰਵਾਏ ਜਾਣਗੇ।ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ। ਸਰਕਾਰ ਹਰ ਘਰ ਨੂੰ 300 ਯੂਨਿਟ ਤੱਕ ਯੂਨਿਟਾਂ ਤਕ ਮੁਫ਼ਤ ਬਿਜਲੀ ਦੇਵੇਗੀ ਅਤੇ ਇਸ ਤੋਂ ਬਾਅਦ ਬਿਜਲੀ ਦਾ ਰੇਟ ਘਰੇਲੂ ਵਰਤੋਂ ਲਈ 3 ਰੁਪਏ ਪ੍ਰਤੀ ਯੂਨਿਟ ਹੋਵੇਗਾ।
ਪਿੰਡਾਂ ਵਿੱਚ ਆਧੁਨਿਕ ਕਲਾਸਰੂਮ, ਕੰਪਿਊਟਰ ਲੈਬਾਂ ਅਤੇ ਖੇਡ ਮੈਦਾਨਾਂ ਵਾਲੇ ਉੱਚ ਮਿਆਰੀ ਸਮਾਰਟ ਸਕੂਲ ਬਣਾਏ ਜਾਣਗੇ। ਆਰਥਿਕ ਤੌਰ ਤੇ ਕਮਜ਼ੋਰ ਵਰਗ ਤੇ ਅੰਗਹੀਣ ਵਿਦਿਆਰਥੀਆਂ ਅਤੇ 10ਵੀਂ ਜਮਾਤ ਤੱਕ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ ਸਾਰੀਆਂ ਵਿਦਿਆਰਥਣਾਂ ਨੂੰ ਸਾਲਾਨਾ ਭੱਤਾ ਮਿਲੇਗਾ।ਪੇਂਡੂ ਇਲਾਕਿਆਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪਿੰਡ ਪੱਧਰ ਦੇ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਸਕੂਲ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਜਿਸਟਰਡ ਸਪੋਰਟਸ ਕਲੱਬਾਂ ਅਤੇ ਸਰਕਾਰੀ ਸਕੂਲਾਂ ਵਿੱਚ ਸਪੋਰਟਸ ਕਿੱਟਾਂ ਫ੍ਰੀ ਦਿੱਤੀਆਂ ਜਾਣਗੀਆਂ।ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਪੇਂਡੂ ਪੱਧਰ ਤੇ ਟੂਰਨਾਮੈਂਟਾਂ ਰਾਹੀਂ ਕਬੱਡੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਹਰਿਆਣਾ ਦੇ ਪੱਧਰ ਤੇ ਮਹੱਤਵਪੂਰਨ ਕੌਮਾਂਤਰੀ ਤੇ ਕੌਮੀ ਖੇਡਾਂ ਲਈ ਨਕਦੀ ਇਨਾਮਾਂ ਦੀ ਰਾਸ਼ੀ ਨੂੰ ਰਿਵਾਇਜ਼ ਕੀਤਾ ਜਾਵੇਗਾ।
ਓਲੰਪਿਕ ਤੇ ਪੈਰਾ ਓਲੰਪਿਕ ਖੇਡਾਂ ਚ ਗੋਲਡ ਜਿੱਤਣ ਮੱਲ ਹਰ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਨੂੰ 4 ਕਰੋੜ ਰੁਪਏ, ਕਾਂਸਾ ਮੈਡਲ ਜਿੱਤ ਵੱਲ ਨੂੰ 2.5 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ 15 ਲੱਖ ਰੁਪਏ ਦਿੱਤੇ ਜਾਣਗੇ।ਏਸ਼ੀਅਨ ਤੇ ਪੈਰਾ ਏਸ਼ੀਅਨ ਗੇਮਾਂ ਲਈ ਇਹ ਰਕਮ 3 ਕਰੋੜ, 1.5 ਕਰੋਡ਼ ਅਤੇ 75 ਲੱਖ ਤੇ 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਦਿੱਤੇ ਜਾਣਗੇ।ਇਸੇ ਤਰ੍ਹਾਂ, ਕਾਮਨਵੈਲਥ ਖੇਡਾਂ ਅਤੇ ਪੈਰਾ ਕਾਮਨਵੈਲਥ ਖੇਡਾਂ ਲਈ ਇਹ ਰਕਮ 1.5 ਕਰੋੜ, 75 ਲੱਖ ਰੁਪਏ, 50 ਲੱਖ ਰੁਪਏ ਅਤੇ 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਹੋਵੇਗੀ।
ਚਾਰ ਸਾਲ ਚ ਇੱਕ ਵਾਰ ਹੋਣ ਵਾਲੇ ਵਰਲਡ ਕੱਪ ਤੇ ਪੈਰਾਂ ਵਰਲਡ ਕੱਪ ਅਯੋਜਨਾ ਲਈ ਇਹ ਰਕਮ 1.5 ਕਰੋੜ, 75 ਲੱਖ ਰੁਪਏ, 50 ਲੱਖ ਰੁਪਏ ਅਤੇ 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਹੋਵੇਗੀ।ਕੌਮੀ ਖੇਡਾਂ ਤੇ ਪੈਰਾ ਕੌਮੀ ਖੇਡਾਂ ਦੌਰਾਨ ਗੋਲਡ, ਸਿਲਵਰ ਅਤੇ ਕਾਂਸੇ ਦੇ ਮੈਡਲ ਜਿੱਤਣ ਵਾਲਿਆਂ ਲਈ ਇਨਾਮ 5 ਲੱਖ, 3 ਲੱਖ, 2 ਲੱਖ ਕ੍ਰਮਵਾਰ ਹੋਣਗੇ। ਜਦਕਿ ਸੂਬਾ ਪੱਧਰੀ ਖੇਡਾਂ ਵਾਸਤੇ ਇਨਾਮ 21,000, 10,000 ਅਤੇ 5,000 ਕ੍ਰਮਵਾਰ ਗੋਲਡ, ਸਿਲਵਰ ਅਤੇ ਕਾਂਸਾ ਮੈਡਲ ਜਿੱਤਣ ਵਾਲਿਆਂ ਵਾਸਤੇ ਹੋਣਗੇ।