ਕੌਮੀ ਇਨਸਾਫ਼ ਮੋਰਚੇ ਦੀ ਵੱਡੀ ਖ਼ਬਰ , ਨਿਹੰਗ ਸਿੰਘ ਦਾ ਵੱਡਿਆ ਹੱਥ

Global Team
2 Min Read

ਮੋਹਾਲੀ :- ਚੰਡੀਗੜ੍ਹ / ਮੋਹਾਲੀ ਦੀ ਹੱਦ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਇਨਸਾਫ਼ ਲਈ ਲੱਗਾ ਮੋਰਚਾ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਆ ਕਿ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਉੱਥੇ ਹੀ ਨੌਜਵਾਨ ਆ ਕ ਸੇਵਾ ਵਿੱਚ ਆਪਣਾ ਹਿੱਸਾ ਪਾ ਰਹੇ ਹਨ। ਦੱਸ ਦਿੰਦੇ ਹਾਂ ਕਿ ਮੋਰਚੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਸ਼ਨਿਚਰਵਾਰ ਦੇਰ ਰਾਤ ਖ਼ੂਨੀ ਝੜਪ ਹੋ ਗਈ। ਧਰਨਾਕਾਰੀਆਂ ਦੇ ਝਗੜੇ ਦੌਰਾਨ ਨਿਹੰਗ ਦਾ ਬਾਣਾ ਪਹਿਨੇ ਇਕ ਸ਼ਖ਼ਸ ਬੱਬਰ ਸਿੰਘ ਚੰਡੀ (ਬਾਬਾ ਅਮਨਾ ਗਰੁੱਪ) ਗੰਭੀਰ ਜ਼ਖ਼ਮੀ ਹੋਇਆ ਹੈ। ਪਤਾ ਚੱਲਿਆ ਹੈ ਕਿ ਆਪਸੀ ਲੜਾਈ ‘ਚ ਉਸ ਦਾ ਹੱਥ ਵੱਢਿਆ ਗਿਆ। ਜ਼ਖ਼ਮੀ ਹਾਲਤ ‘ਚ ਸਾਥੀ ਸਿਵਲ ਹਸਪਤਾਲ ਫੇਜ਼ 6 ਮੋਹਾਲੀ ਲੈ ਗਏ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਮੋਰਚੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਸ਼ਨਿਚਰਵਾਰ ਰਾਤ ਦੀ ਹੈ ਜਦੋਂ ਇੱਕੋ ਪੜਾਅ ‘ਚ ਰਹਿੰਦੇ ਇਹ ਸ਼ਖ਼ਸ ਆਪਸ ‘ਚ ਭਿੜ ਗਏ ਤੇ ਲੜਾਈ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ। ਇਹ ਝੜਪ ਖੂਨ ਵਿੱਚ ਬਦਲ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment