ਮੁੰਬਈ : ਮੱਧ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਆਮਿਰ ਖ਼ਾਨ ’ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਜਨਸੰਖਿਆ ਦਿਵਸ ਮੌਕੇ ਕਿਹਾ ਕਿ, ‘ਦਾਦਾ ਬਣਨ ਦੀ ਉਮਰ ’ਚ ਆਮਿਰ ਖ਼ਾਨ ਤੀਜੀ ਪਤਨੀ ਲੱਭ ਰਹੇ ਹਨ।’
ਸੁਧੀਰ ਨੇ ਆਪਣੇ ਬਿਆਨ ‘ਚ ਕਿਹਾ, ‘ਆਮਿਰ ਖ਼ਾਨ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਦੋ ਬੱਚਿਆਂ ਨਾਲ ਛੱਡ ਗਏ ਤੇ ਕਿਰਨ ਰਾਓ ਨੂੰ ਇੱਕ ਬੱਚੇ ਨਾਲ ਤੇ ਹੁਣ ਦਾਦਾ ਬਣਨ ਦੀ ਉਮਰ ’ਚ ਤੀਜੀ ਪਤਨੀ ਦੀ ਭਾਲ ’ਚ ਹਨ।’
ਉਨ੍ਹਾਂ ਨੇ ਕਿਹਾ, ‘ਆਮਿਰ ਖ਼ਾਨ ਵਰਗੇ ਲੋਕਾਂ ਕੋਲ ਅੰਡੇ ਵੇਚਣ ਤੋਂ ਇਲਾਵਾ ਨੌਕਰੀ ਲਈ ਕੋਈ ਦਿਮਾਗ ਨਹੀਂ ਹੈ।’ ਯਾਨੀ ਖ਼ਾਨ ਵਰਗੇ ਲੋਕਾਂ ਕੋਲ ਨੌਕਰੀ ਲਈ ਦਿਮਾਗ ਨਹੀਂ ਹੁੰਦਾ, ਉਹ ਸਿਰਫ ਅੰਡੇ ਹੀ ਵੇਚ ਸਕਦੇ ਹਨ।
ਦੱਸਣਯੋਗ ਹੈ ਕਿ ਆਮਿਰ ਖ਼ਾਨ ਤੇ ਉਸ ਦੀ ਪਤਨੀ ਕਿਰਨ ਰਾਓ ਨੇ ਇਕ ਸਾਂਝੇ ਬਿਆਨ ’ਚ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਦੋਵੇਂ ਵਿਆਹ ਤੋਂ 15 ਸਾਲ ਬਾਅਦ ਵੱਖ ਹੋ ਗਏ। ਆਮਿਰ ਤੇ ਕਿਰਨ ਨੇ 2005 ’ਚ ਵਿਆਹ ਕਰਵਾਇਆ ਸੀ।