ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ, ਲਿਖੇ ਭਾਵੁਕ ਸ਼ਬਦ

Global Team
2 Min Read

ਨਿਊਜ ਡੈਸਕ : ਟੀ-20 ਵਿਸ਼ਵ ਕੱਪ 2022 ਦੇ ਰੋਮਾਂਚਕ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ।ਇਸ ਜਿੱਤ ਦੇ ਹੀਰੋ ਵਿਰਾਟ ਕੋਹਲੀ ਨੂੰ ਮੰਨਿਆਂ ਜਾ ਰਿਹਾ ਹੈ। ਵਿਰਾਟ ਵੱਲੋਂ 82 ਦੌੜਾਂ ਦੀ ਅਜੇਤੂ ਪਾਰੀ ਖੇਡੀ ਗਈ। ਇਕ ਸਮੇਂ ਉਸ ਨੇ ਬੁਰੀ ਤਰ੍ਹਾਂ ਫਸੀ ਟੀਮ ਇੰਡੀਆ ਨੂੰ ਬਚਾਇਆ । ਇਸ ਜਿੱਤ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਇਸੇ ਦਰਮਿਆਨ ਵਿਰਾਟ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਪਤੀ ਵਿਰਾਟ ਨੂੰ ਜਿੱਤ ਲਈ ਵਧਾਈ ਦਿੰਦੇ ਹੋਏ ਇੱਕ ਭਾਵਨਾਤਮਕ ਪੋਸਟ ਸ਼ੇਅਰ ਕੀਤੀ।

https://www.instagram.com/p/CkDnA-npJi9/?utm_source=ig_web_copy_link

ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – ਅੱਜ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਖੁਸ਼ ਕੀਤਾ ਹੈ। ਤੁਸੀਂ ਇੱਕ ਸ਼ਾਨਦਾਰ ਆਦਮੀ ਹੋ। ਆਪਣੇ ਆਪ ਵਿੱਚ ਤੁਹਾਡਾ ਭਰੋਸਾ ਅਤੇ ਦ੍ਰਿੜਤਾ ਅਦਭੁਤ ਹੈ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਦੇਖਿਆ।

- Advertisement -

ਬੇਟੀ ਵਾਮਿਕਾ ਦਾ ਜ਼ਿਕਰ ਕਰਦੇ ਹੋਏ ਅਨੁਸ਼ਕਾ ਨੇ ਕਿਹਾ- ਸਾਡੀ ਬੇਟੀ ਅਜੇ ਛੋਟੀ ਹੈ ਇਸ ਲਈ ਉਸ ਨੂੰ ਸਮਝ ਨਹੀਂ ਆਵੇਗੀ ਕਿ ਮੈਂ ਆਪਣੇ ਕਮਰੇ ‘ਚ ਇਕੱਲੀ ਕਿਉਂ ਭੱਜ ਰਹੀ ਸੀ ਅਤੇ ਚੀਕ ਰਹੀ ਸੀ ਅਤੇ ਡਾਂਸ ਕਰ ਰਹੀ ਸੀ। ਪਰ ਜਦੋਂ ਉਹ ਵੱਡੀ ਹੋਵੇਗੀ ਤਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਕਿਵੇਂ ਉਸ ਦੇ ਪਿਤਾ ਨੇ ਬੁਰੇ ਦੌਰ ਤੋਂ ਵਾਪਸ ਆ ਕੇ ਉਸ ਰਾਤ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡੀ। ਤੁਹਾਡੀ ਤਾਕਤ ਦੀ ਕੋਈ ਸੀਮਾ ਨਹੀਂ ਹੈ। ਮੈਨੂੰ ਤੁਹਾਡੇ ‘ਤੇ ਮਾਣ ਹੈ ਤੁਹਾਨੂੰ ਬਹੁਤ ਸਾਰਾ ਪਿਆਰ” ਅਨੁਸ਼ਕਾ ਦੀ ਇਸ ਪੋਸਟ ਦੇ ਹਰ ਪਾਸੇ ਚਰਚੇ ਹੋ ਰਹੇ ਹਨ।

Share this Article
Leave a comment