ਚੰਡੀਗੜ੍ਹ – ਬੀਜੇਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚੰਡੀਗਡ਼੍ਹ ‘ਤੇ ਪੇਸ਼ ਕੀਤੇ ਗਏ ਮਤੇ ਦਾ ਵਿਰੋਧ ਕੀਤਾ। ਬੀਜੇਪੀ ਵਿਧਾਇਕ ਅਸ਼ਵਨੀ ਸ਼ਰਮਾ ਮਤੇ ਦੇ ਵਿਰੋਧ ਵਿਚ ਖੜ੍ਹੇ ਹੋਏ।
ਅਸ਼ਵਨੀ ਸ਼ਰਮਾ ਨੂੰ ਦੋ ਮਿੰਟ ਦਾ ਸਮਾਂ ਬੋਲਣ ਲਈ ਦਿੱਤਾ ਗਿਆ। ਦੋ ਮਿੰਟ ਬੋਲਣ ਤੋਂ ਬਾਅਦ ਜਦੋਂ ਸ਼ਰਮਾ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੈਠਣ ਲਈ ਕਿਹਾ ਤੇ ਉਸ ਸਮੇਂ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ, ਦੋਵੇਂ ਬੀਜੇਪੀ ਦੇ ਵਿਧਾਇਕ, ਸਦਨ ਚੋਂ ਵਾਕਆਊਟ ਕਰ ਗਏ।