ਸੂਬੇ ‘ਚ ਲਾਗੂ ਹੋਇਆ ਨਵਾਂ ਮੋਟਰ ਵਹੀਕਲ ਐਕਟ, ਡਰੰਕ ਐਂਡ ਡਰਾਈਵ ਦਾ ਨਹੀਂ ਕੱਟੇਗਾ ਚਲਾਨ !

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ‘ਤੇ ਮਹਿਰਬਾਨ ਹੋ ਗਈ ਹੈ। ਮੋਟਰ ਵਹੀਕਲ ਐਕਟ-2019 ਨੂੰ ਵੀਰਵਾਰ ਸੂਬੇ ਵਿੱਚ ਲਾਗੂ ਕਰਦੇ ਹੋਏ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਲਿਆਏ ਗਏ  ਐਕਟ ‘ਚੋਂ ਉਸ ਸੈਕਸ਼ਨ ਨੂੰ ਹਟਾ ਦਿੱਤਾ ਹੈ , ਜਿਸ ਦੇ ਤਹਿਤ ਡਰੰਕ ਐਂਡ ਡਰਾਈਵ ਦੇ ਮਾਮਲੇ ਵਿੱਚ ਦੋਸ਼ੀਆਂ ‘ਤੇ ਜ਼ੁਰਮਾਨਾ ਲਗਾਉਣ ਜਾਂ ਜੇਲ੍ਹ ਭੇਜਣ ਦਾ ਪ੍ਰਾਵਧਾਨ ਹੈ।

ਇਸਦੇ ਬਦਲੇ ਪੰਜਾਬ ਸਰਕਾਰ ਨੇ ਇੱਕ ਹੋਰ ਸੈਕਸ਼ਨ ਜੋੜਦੇ ਹੋਏ ਮਾਨਸਿਕ ਜਾਂ ਸਰੀਰਕ ਰੂਪ ਨਾਲ ਅਸਮਰਥ ਹਾਲਤ ਵਿੱਚ ਵਾਹਨ ਚਲਾਉਣ ‘ਤੇ 1000 ਰੁਪਏ ਜ਼ੁਰਮਾਨੇ ਦਾ ਪ੍ਰਾਵਧਾਨ ਕਰ ਦਿੱਤਾ ਹੈ। ਇਹੀ ਨਹੀਂ ਰੈਡਲਾਇਟ ਲੰਘਣ, ਗਲਤ ਪਾਰਕਿੰਗ ਕਰਨ ਦੇ ਦੋਸ਼ੀ ਵੀ ਸਿਰਫ 500 ਰੁਪਏ ਜ਼ੁਰਮਾਨਾ ਦੇ ਕੇ ਛੁੱਟ ਜਾਣਗੇ ਉੱਥੇ ਹੀ ਕੇਂਦਰੀ ਸਰਕਾਰ ਵੱਲੋਂ ਸੋਧੇ ਐਕਟ ਵਿੱਚ ਇਨ੍ਹਾਂ ਲਈ 5000 ਰੁਪਏ ਜ਼ੁਰਮਾਨੇ ਦਾ ਪ੍ਰਾਵਧਾਨ ਹੈ।

ਸੂਬਾ ਸਰਕਾਰ ਨੇ ਸੋਧੇ ਐਕਟ ਦੇ ਤਹਿਤ ਦੋਪਹੀਆ ਵਾਹਨ ‘ਤੇ ਟਰਿਪਲ ਰਾਈਡਿੰਗ ਦੀ ਜ਼ੁਰਮਾਨਾ ਰਾਸ਼ੀ ਵੀ ਘਟਾਕੇ 1000 ਕਰ ਦਿੱਤੀ ਹੈ ਅਤੇ ਲਾਈਸੈਂਸ ਸਸਪੈਂਸ਼ਨ ਦੀ ਮਿਆਦ ਵੀ ਘਟਾ ਦਿੱਤੀ ਗਈ ਹੈ।

ਉਥੇ ਹੀ ਨਬਾਲਿਗ ਬੱਚਿਆਂ ਵੱਲੋਂ ਬਿਨਾਂ ਲਾਈਸੈਂਸ ਵਾਹਨ ਚਲਾਉਣ ‘ਤੇ ਕੇਂਦਰ ਸਰਕਾਰ ਵੱਲੋਂ ਸੱਖਤੀ ਵਰਤਦੇ ਹੋਏ 25000 ਰੁਪਏ ਜ਼ੁਰਮਾਨਾ ਅਤੇ ਗਾਰਡੀਅਨ ਨੂੰ 3 ਸਾਲ ਕੈਦ ਦਾ ਪ੍ਰਾਵਧਾਨ ਕੀਤਾ ਹੈ, ਜਿਸ ਨੂੰ ਪੰਜਾਬ ਸਰਕਾਰ ਨੇ ਸਿਰੇ ਤੋਂ ਹਟਾ ਦਿੱਤਾ ਹੈ। ਹਾਲਾਂਕਿ ਸੈਕਸ਼ਨ 180 ਦੇ ਤਹਿਤ ਅਣਅਧਿਕਾਰਤ ਵਿਅਕਤੀ ਵੱਲੋਂ ਵਾਹਨ ਚਲਾਉਣ ‘ਤੇ 1000 ਰੁਪਏ ਦੇ ਜ਼ੁਰਮਾਨੇ ਦਾ ਪ੍ਰਾਵਧਾਨ ਹੈ ।

- Advertisement -

ਕੇਂਦਰ ਸਰਕਾਰ ਨੇ ਡਰੰਕ ਐਂਡ ਡਰਾਈਵ ਲਈ ਜ਼ੁਰਮਾਨਾ ਰਾਸ਼ੀ ਨੂੰ 2000 ਰੁਪਏ ਤੋਂ ਵਧਾਕੇ 10000 ਰੁਪਏ ਜਾਂ ਛੇ ਮਹੀਨਾ ਕੈਦ ਕਰ ਦਿੱਤਾ ਸੀ। ਦੂਜੀ ਵਾਰ ਡਰੰਕ ਨ ਡਰਾਈਵ ਦਾ ਦੋਸ਼ੀ ਪਾਏ ਜਾਣ ‘ਤੇ ਜ਼ੁਰਮਾਨਾ 15000 ਰੁਪਏ ਜਾਂ ਦੋ ਸਾਲ ਕੈਦ ਦਾ ਪ੍ਰਾਵਧਾਨ ਕੀਤਾ ਗਿਆ ਸੀ। ਪਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਵੀਰਵਾਰ ਨੂੰ ਨੋਟਿਫਿਕੇਸ਼ਨ ਵਿੱਚ ਕੇਂਦਰੀ ਐਕਟ ਨੂੰ ਸੂਬੇ ‘ਚ ਲਾਗੂ ਕਰਦੇ ਹੋਏ ਸੈਕਸ਼ਨ 185 ਨੂੰ ਸਿਰੇ ਤੋਂ ਹਟਾ ਦਿੱਤਾ ਗਿਆ ।

Share this Article
Leave a comment