ਜਲੰਧਰ : ਹਰ ਦਿਨ ਕਿਸੇ ਨਾ ਕਿਸੇ ਪੰਜਾਬੀ ਗੀਤ ਤੇ ਵਿਵਾਦ ਉਠਦਾ ਹੀ ਰਹਿੰਦਾ ਹੈ । ਇਸ ਦੇ ਚਲਦਿਆਂ ਅਜ ਪ੍ਰਸਿਧ ਗਾਇਕ ਰਣਜੀਤ ਬਾਵਾ ਖਿਲਾਫ ਸ਼ਿਕਾਇਤ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ । ਸੂਤਰਾਂ ਮੁਤਾਬਕ ਬਾਵਾ ਖਿਲਾਫ ਜਲੰਧਰ ਦੇ ਥਾਣਾ ਨੰਬਰ 3 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ।
ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਭਾਜਪਾ ਦੇ ਪੰਜਾਬ ਯੁਵਾ ਮੀਡੀਆ ਇੰਚਾਰਜ ਆਸ਼ੋਕ ਸਿਰੀਨ ਹਿਕੀ ਵਲੋਂ ਕੀਤੀ ਗਈ ਹੈ ।ਉਨ੍ਹਾਂ ਬਾਵੇ ਦੇ ਨਵੇਂ ਗੀਤ ਮੇਰਾ ਕੀ ਕਸੂਰ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਇਆ ਹੈ ।
ਦਸ ਦੇਈਏ ਕਿ ਕੁਝ ਦਿਨ ਪਹਿਲਾ ਰਣਜੀਤ ਬਾਵਾ ਦਾ ਨਵਾਂ ਗੀਤ ਮੇਰਾ ਕੀ ਕਸੂਰ ਰਿਲੀਜ ਹੋਇਆ ਸੀ । ਇਸ ਗੀਤ ਵਿਚ ਉਨ੍ਹਾਂ ਸਾਰੇ ਧਰਮਾਂ ਦੀ ਗਲ ਕੀਤੀ ਹੈ ।