ਸਾਬਕਾ ਡੀਜੀਪੀ ਸੁਮੇਧ ਸੈਣੀ ਚੁੱਪ-ਚਪੀਤੇ SIT ਸਾਹਮਣੇ ਹੋਏ ਪੇਸ਼

TeamGlobalPunjab
1 Min Read

ਮੁਹਾਲੀ: ਸਾਬਕਾ ਆਈਏਐਸ ਅਫ਼ਸਰ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ‘ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸ਼ੁੱਕਰਵਾਰ ਨੂੰ ਐੱਸਆਈਟੀ ਸਾਹਮਣੇ ਪੇਸ਼ ਹੋਏ। ਸੈਣੀ ਨੂੰ ਬੁੱਧਵਾਰ ਨੂੰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਸਨ ਪਰ ਉਦੋਂ ਉਹ ਨਹੀਂ ਆਏ।

ਮਿਲੀ ਜਾਣਕਾਰੀ ਮੁਤਾਬਕ ਸੈਣੀ ਪੰਜਾਬ ਬੰਦ ਦੌਰਾਨ ਸ਼ੁੱਕਰਵਾਰ ਸਵੇਰੇ ਲਗਭਗ ਸਾਢੇ ਅੱਠ ਵਜੇ ਹੀ ਐੱਸਆਈਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਹਾਜ਼ਰੀ ਲਗਵਾਉਣ ਤੋਂ ਬਾਅਦ ਵਾਪਸ ਚਲੇ ਗਏ।

ਦੱਸਿਆ ਜਾ ਰਿਹਾ ਹੈ ਕਿ ਸੈਣੀ ਅਦਾਲਤ ਵਿੱਚ ਵੀ ਪੇਸ਼ ਹੋਏ ਤੇ ਇਸ ਸਬੰਧੀ ਅਦਾਲਤ ਦੀ ਕਾਰਵਾਈ ਦੇ ਨਿਰਦੇਸ਼ ਹਾਲੇ ਨਹੀਂ ਆਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਮੇਧ ਸੈਣੀ ਆਪਣੇ ਵਕੀਲ ਦੇ ਨਾਲ ਪੁੱਜੇ ਸਨ।

ਉੱਥੇ ਹੀ ਥਾਣਾ ਮਟੌਰ ਦੇ ਐਸਐਚਓ ਅਤੇ ਸਿੱਟ ਦੇ ਮੈਂਬਰ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੁਮੇਧ ਸੈਣੀ ਮਟੌਰ ਥਾਣੇ ਵਿਖੇ ਨਹੀਂ ਆਏ।

- Advertisement -

Share this Article
Leave a comment