Breaking News

ਸਮੁੰਦਰ ‘ਚੋਂ ਮਿਲੀ ਡਾਇਨਾਸੋਰ ਵਰਗੀ ਮੱਛੀ, ਫੜਨ ਵਾਲੇ ਵੀ ਰਹਿ ਗਏ ਹੈਰਾਨ

ਨਾਰਵੇ : ਸਮੁੰਦਰੀ ਦੁਨੀਆਂ ਇੱਕ ਅਲੱਗ ਤਰ੍ਹਾਂ ਦੀ ਹੀ ਦੁਨੀਆਂ ਹੁੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਜੀਵ ਹੁੰਦੇ ਹਨ। ਜੇਕਰ ਸਮੁੰਦਰੀ ਜੀਵਾਂ ਦੀ ਗੱਲ ਕਰੀਏ ਤਾਂ ਕਈ ਜਾਨਵਰ ਤਾਂ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਦੇਖ ਕੇ ਹੀ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਹੈ ਇੱਕ ਮੱਛੀ ਨੂੰ ਦੇਖ ਕੇ। ਦਰਅਸਲ ਨਾਰਵੇ ਦੇ ਸਮੁੰਦਰੀ ਕਿਨਾਰੇ ‘ਤੇ ਇੱਕ ਅਜਿਹੀ ਅਜੀਬ ਕਿਸਮ ਦੀ ਮੱਛੀ ਨੂੰ ਫੜਿਆ ਗਿਆ ਹੈ ਜਿਹੜੀ ਕਿ ਦੇਖਣ ਵਿੱਚ ਡਾਈਨਾਸੋਰ ਵਾਂਗ ਦਿਖਾਈ ਦਿੰਦੀ ਹੈ। ਜਾਣਕਾਰੀ ਮੁਤਾਬਿਕ ਇਸ ਰੇਅਰ ਮੱਛੀ ਦੀ ਪੂੰਛ ਅਤੇ ਅੱਖਾਂ ਬਹੁਤ ਵੱਡੀਆਂ ਅਤੇ ਡਰਾਵਨੀਆਂ ਹਨ। ਇਸ ਮੱਛੀ ਨੂੰ 19 ਸਾਲਾ ਆਸਕਰ ਨਾਮਕ ਇੱਕ ਗਾਈਡ ਨੇ ਫੜਿਆ ਹੈ।

ਰਿਪੋਰਟਾਂ ਮੁਤਾਬਿਕ ਇਹ ਗਾਈਡ ਬਲੂ ਹੈਲਿਬਟ ਮੱਛੀ ਦੀ ਤਲਾਸ਼ ‘ਚ ਨਾਰਵੇ ਦੇ ਇੰਡੋਆ ਦੀਪ ‘ਤੇ ਆਇਆ ਸੀ ਅਤੇ ਇਸ ਦੌਰਾਨ ਜਦੋਂ ਉਹ ਮੱਛੀ ਫੜਨ ਲਈ ਸਮੁੰਦਰ ‘ਚ ਉਤਰਿਆ ਤਾਂ ਇਹ ਏਲੀਅਨ ਵਰਗੀ ਮੱਛੀ ਉਸ ਨੇ ਫੜੀ। ਆਸਕਰ ਨੇ ਦੱਸਿਆ ਕਿ ਉਹ ਹੈਲਬਿਟ ਨਾਮ ਦੀ ਮੱਛੀ ਫੜਨ ਲਈ ਗਏ ਸਨ ਅਤੇ ਉਨ੍ਹਾਂ ਨੇ ਚਾਰ ਹੁੱਕਾਂ ਸਮੁੰਦਰ ਵਿੱਚ ਲਗਾਈਆਂ ਸਨ । ਆਸਕਰ ਨੇ ਦੱਸਿਆ ਕਿ ਤਕਰੀਬਨ 30 ਮਿੰਟ ਬਾਅਦ ਇਹ ਮੱਛੀ ਉਨ੍ਹਾਂ ਦੀ ਹੁੱਕ ਵਿੱਚ ਫਸੀ ਹੈ।

 

Check Also

ਸੁਰੱਖਿਆ ਬਲਾਂ ਨੇ ਬਲੋਚਿਸਤਾਨ ‘ਚ ਅੱਤਵਾਦੀਆਂ ਦੇ ਟਿਕਾਣੇ ਤੋਂ ਹਥਿਆਰਾਂ ਦਾ ਵੱਡਾ ਭੰਡਾਰ ਕੀਤਾ ਬਰਾਮਦ

ਬਲੋਚਿਸਤਾਨ: ਜੀਓ ਨਿਊਜ਼ ਨੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਹੈ …

Leave a Reply

Your email address will not be published. Required fields are marked *