ਹਰਿਆਣਾ ‘ਚ ਵੀ ਬਰਡ ਫਲੂ ਦੀ ਪੁਸ਼ਟੀ, ਚੰਡੀਗੜ੍ਹ ਨਾਲ ਲੱਗਦੇ 2 ਪੋਲਟਰੀ ਫਾਰਮਾਂ ਦੀ ਰਿਪੋਰਟ ਪਾਜ਼ਿਟਿਵ

TeamGlobalPunjab
2 Min Read

ਚੰਡੀਗੜ੍ਹ: ਦੇਸ਼ ਵਿੱਚ ਬਰਡ ਫਲੂ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰਿਆਣਾ ਵਿੱਚ ਵੀ ਬਰਡ ਫਲੂ ਦੇ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਪੰਚਕੂਲਾ ਵਿੱਚ ਤਿੰਨ ਪੋਲਟਰੀ ਫ਼ਾਰਮਾਂ ‘ਚ ਮੁਰਗੀਆਂ ਦੇ ਸੈਂਪਲ ਭਰੇ ਗਏ ਸਨ। ਜਿਨ੍ਹਾਂ ਵਿਚੋਂ 2 ਟੈਸਟਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਹਰਿਆਣਾ ਦੇ ਪਸ਼ੂ ਪਾਲਣ ਵਿਭਾਗ ਨੇ ਨਮੂਨਿਆਂ ਨੂੰ ਭੋਪਾਲ ਦੀ ਲੈਬ ‘ਚ ਜਾਂਚ ਦੇ ਲਈ ਭੇਜਿਆ ਸੀ। ਇਸ ਤੋਂ ਪਹਿਲਾਂ ਜਲੰਧਰ ਵਿਚ ਵੀ ਇਨ੍ਹਾਂ ਦੀ ਰਿਪੋਰਟ ਭੇਜੀ ਗਈ ਸੀ। ਪਰ ਜਲੰਧਰ ਲੈਬ ‘ਚ ਇਸ ਰਿਪੋਰਟ ਵਿਚ ਬਰਡ ਫਲੂ ਦੀ ਪੁਸ਼ਟੀ ਨਹੀਂ ਹੋਈ ਸੀ। ਇਸ ਦੀ ਜਾਣਕਾਰੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਜੇਪੀ ਦਲਾਲ ਵੱਲੋਂ ਦਿੱਤੀ ਗਈ।

ਜੇਪੀ ਦਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਧਾਰਥ ਪੋਲਟਰੀ ਫਾਰਮ ਪਿੰਡ ਖੇੜੀ, ਰਾਏਪੁਰਾਣੀ ਅਤੇ ਨੇਚਰ ਪੋਲਟਰੀ ਫਾਰਮ ਪਿੰਡ ਧਨੌਲੀ ਵਿੱਚ ਮੁਰਗਿਆਂ ‘ਚ ਬਰਡ ਫਲੂ ਪਾਇਆ ਗਿਆ। ਇਨ੍ਹਾਂ ਵਿਚ H5N8 ਇਨਫਲੂਏਂਜਾ ਵਾਇਰਸ ਪਾਇਆ ਗਿਆ ਹੈ, ਹਾਲਾਂਕਿ ਇਹ ਜ਼ਿਆਦਾ ਘਾਤਕ ਨਹੀਂ ਹੈ। ਸਭ ਤੋਂ ਵੱਧ ਖਤਰਨਾਕ ਵਾਇਰਸ H5N1 ਇਨਫਲੂਏਂਜਾ ਹੁੰਦਾ ਹੈ। ਇਨ੍ਹਾਂ ਦੋ ਪੋਲਟਰੀ ਫਾਰਮਾਂ ਤੋਂ ਇਲਾਵਾ ਐੱਸਕੇਐੱਮ ਪੋਲਟਰੀ ਫਾਰਮ ਪਿੰਡ ਮੌਲੀ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਨ੍ਹਾਂ ਦੋ ਫਾਰਮਾਂ ‘ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਉਸ ਪੋਲਟਰੀ ਫਾਰਮ ਦੇ ਇੱਕ ਕਿਲੋਮੀਟਰ ਘੇਰੇ ਅੰਦਰ ਆਉਣ ਵਾਲੇ ਪੰਜ ਫਾਰਮਾਂ ਦੀਆਂ 1 ਲੱਖ 66 ਹਜ਼ਾਰ 328 ਮੁਰਗੀਆਂ ਮਾਰ ਕੇ ਜਲਾ ਦਿੱਤੀਆਂ ਗਈਆਂ ਅਤੇ ਕਈਆਂ ਨੂੰ ਦੱਬ ਦਿੱਤਾ ਗਿਆ ਸੀ।

Share this Article
Leave a comment