Breaking News

BIGG BOSS 13 ਦੇ ਘਰ ਦੀ ਪਹਿਲੀ ਝਲਕ, ਦੇਖੋ ਆਲੀਸ਼ਾਨ ਤਸਵੀਰਾਂ

ਛੋਟੇ ਪਰਦੇ ਦਾ ਮਸਾਲੇਦਾਰ ਰਿਐਲਿਟੀ ਸ਼ੋਅ ਬਿੱਗ ਬਾਸ ਜਦੋਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਦਰਸ਼ਕਾਂ ਦੀਆਂ ਧੜਕਨਾਂ ਤੇਜ ਹੋ ਜਾਂਦੀਆਂ ਹਨ। ਲੋਕਾਂ ਵਿੱਚ ਇਸ ਸ਼ੋਅ ਦੀ ਅਪਡੇਟਸ ਨੂੰ ਲੈ ਕੇ ਕਾਫ਼ੀ ਐਕਸਾਈਟਮੈਂਟ ਰਹਿੰਦੀ ਹੈ। ਮੀਡੀਆ ਵੀ ਹਰ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦਾ ਹੈ ਇਸ ਦੀ ਤਾਜ਼ਾ ਖਬਰ ਇਹ ਹੈ ਬਿੱਗ ਬਾਸ ਦੇ ਸੈੱਟ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਲੀਕ ਹੋ ਗਈਆਂ ਹਨ।

ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਇਸ ਵਾਰ ਬਿੱਗ ਬਾਸ ਦੇ ਘਰ ਦੀ ਐਂਟਰੇਂਸ BB ਸ਼ੇਪ ਦੀ ਹੈ ਜਿੱਥੇ ਦੋ ਵੱਡੇ ਬੀ ਲਗਾਏ ਗਏ ਹਨ ਤੇ ਇਸ ਦੇ ਜ਼ਰੀਏ ਤੁਸੀ ਘਰ ਵਿੱਚ ਦਾਖਲ ਹੋਵੋਗੇ।

ਕਾਮਨ ਏਰੀਆ ‘ਚ ਇੱਕ ਵੱਡਾ ਗੋਲ ਟੇਬਲ ਹੈ ਇਸ ਤੋਂ ਇਲਾਵਾ ਸੋਫੇ ਦੇ ਨਾਲ ਵੀ ਐਕਸਪੈਰੀਮੈਂਟ ਕੀਤਾ ਗਿਆ ਹੈ। ਇਸ ਵਾਰ ਸੋਫੇ ਪਰਪਲ ਕਲਰ ਦੇ ਹਨ।

ਤੁਸੀ ਤਸਵੀਰਾਂ ਵੇਖ ਕੇ ਕਹਿ ਸਕਦੇ ਹੋ ਕਿ ਇਸ ਵਾਰ ਕਲਰ ਦੇ ਮਾਮਲੇ ‘ਚ ਪਰਪਲ ਥੀਮ ਨੂੰ ਚੁਣਿਆ ਗਿਆ ਹੈ। ਸੋਫੇ ਦੇ ਸਾਈਡ ਵਿੱਚ ਕੁਰਸੀਆਂ ਹਨ ਜਿਨ੍ਹਾਂ ‘ਤੇ ਰੱਖੇ ਗਏ ਕੁਸ਼ਨ ਕਾਫ਼ੀ ਰੰਗੀਨ ਅਤੇ ਡਿਜ਼ਾਈਨਰ ਹਨ।

ਘਰ ਦੇ ਦੂੱਜੇ ਏਰਿਆ ਵਿੱਚ ਵੀ ਵੱਖ-ਵੱਖ ਰੰਗਾਂ ਨਾਲ ਪਰਪਲ ਨੂੰ ਮਿਕਸ ਕੀਤਾ ਗਿਆ ਹੈ। ਘਰ ਦੀਆਂ ਦੀਵਾਰਾਂ ‘ਤੇ Yo, Peace Out, Who are you ? ਵਰਗੀਆਂ ਗੱਲਾਂ ਲਿਖੀਆਂ ਹਨ। ਜੋ ਘਰ ਦੀ ਲੁਕ ਨੂੰ ਇੱਕਦਮ ਕੂਲ ਅਤੇ ਵੱਖਰਾ ਬਣਾ ਰਹੀਆਂ ਹਨ। ਕਿਚਨ ਏਰਿਆ ਕਾਫ਼ੀ ਸ਼ਾਨਦਾਰ ਤੇ ਚਮਚਮਾਉਂਦਾ ਹੈ ਤੇ ਕਿਚਨ ਤੋਂ ਹੀ ਘਰ ਦੇ ਵਿਨਰ ਨਿਕਲਦੇ ਹਨ।

ਇਸ ਬਾਰੇ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀ ਜਾਣਦੇ ਹਿ ਹੋ ਕਿ ਸ਼ਿਲਪਾ ਸ਼ਿੰਦੇ ਤੇ ਦੀਪੀਕਾ ਕੱਕੜ ਦੋ ਅਜਿਹੇ ਨਾਮ ਹਨ ਜਿਨ੍ਹਾਂ ਨੇ ਕਿਚਨ ਤੋਂ ਹੀ ਇਹ ਜੰਗ ਜਿੱਤੀ ਹੈ।

Check Also

ਜਾਣੋ ਕੱਚਾ ਪਿਆਜ਼ ਖਾਣਾ ਸਹੀ ਹੈ ਜਾਂ ਪੱਕਾ ਪਿਆਜ਼ ?

ਨਿਊਜ਼ ਡੈਸਕ:  ਪਿਆਜ਼ ਭਾਰਤੀ ਰਸੋਈ ‘ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ-ਪੀਣ ਦੀਆਂ ਕਈ ਚੀਜ਼ਾਂ …

Leave a Reply

Your email address will not be published. Required fields are marked *