ਕੋਵਿਡ-19 ਮਹਾਮਾਰੀ: ਚੁਣੌਤੀਆਂ ਨਾਲ ਨਜਿੱਠਣ ਲਈ ਆਯੁਸ਼ ਦੀ ਪਹਿਲ ਤੇ ਯੋਗਦਾਨ

TeamGlobalPunjab
14 Min Read

-ਵੈਦਯ ਰਾਜੇਸ਼ ਕੋਟੇਚਾ

ਧਨਵੰਤਰੀ ਜਯੰਤੀ ਕੱਤਕ ਮਹੀਨੇ ਦੀ ਤਿਰੌਦਸ਼ੀ ਨੂੰ ਮਨਾਈ ਜਾਂਦੀ ਹੈ, ਇਹ ਦਿਨ ‘ਧਨਤੇਰਸ’ ਦੇ ਨਾਮ ਨਾਲ ਵਧੇਰੇ ਪ੍ਰਸਿੱਧ ਹੈ। ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੋ ਜਾਂਦਾ ਹੈ। ਚਾਰ ਵਰ੍ਹੇ ਪਹਿਲਾਂ, ਇਸ ਦਿਨ ਨੂੰ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ‘ਆਯੁਰਵੇਦ ਦਿਵਸ’ ਐਲਾਨਿਆ ਸੀ।

13 ਨਵੰਬਰ, 2020 ਨੂੰ 5ਵੇਂ ਆਯੁਰਵੇਦ ਦਿਵਸ ਮੌਕੇ ਐਤਕੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਦੋ ਆਯੁਰਵੇਦਿਕ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਸ਼ਟਰੀ ਮਹੱਤਵ ਦੇ ਇਹ ਸੰਸਥਾਨ ਹਨ: ‘ਇੰਸਟੀਟਿਊਟ ਆਫ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ’ (ਆਈਟੀਆਰਏ), ਜਾਮਨਗਰ ਅਤੇ ‘ਨੈਸ਼ਨਲ ਇੰਸਟੀਟਿਊਟ ਆਫ ਆਯੁਰਵੇਦ’ (ਐੱਨਆਈਏ), ਜੈਪੁਰ, ਜਿਸ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਯੂਜੀਸੀ ਦੇ ਨਵੇਂ ਸਿਰੇ ਤੋਂ (ਡੀ ਨੋਵੋ) ਦੇ ਵਰਗ ਅਧੀਨ ਡੀਮਡ ਯੂਨੀਵਰਸਿਟੀ ਬਣਾਇਆ ਜਾਵੇਗਾ।

ਰਵਾਇਤੀ ਅਨੁਸ਼ਾਸਨਾਂ ਵਿੱਚ ਅਤਿ–ਆਧੁਨਿਕ ਮੈਡੀਕਲ ਸੰਸਥਾਨਾਂ ਨੂੰ ਰਵਾਇਤੀ ਸਿਹਤ-ਸੰਭਾਲ਼ ਸੂਝਬੂਝ ਦੀ ਸੰਭਾਵਨਾ ਅਪਨਾਉਣ ਲਈ ਵਧਦੀ ਜਾ ਰਹੀ ਵਿਸ਼ਵ ਮੰਗ ਪੂਰੀ ਕਰਨ ਦੀ ਜ਼ਰੂਰਤ ਹੈ, ਤਾਂ ਜੋ ਸਿਹਤ ਸੰਭਾਲ਼ ਬਾਰੇ ਅੱਜ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਆਈਟੀਆਰਏ, ਜਾਮਨਗਰ ਅਤੇ ਐੱਨਆਈਏ, ਜੈਪੁਰ ਆਪਣੇ ਸੁਧਰੇ ਅਵਤਾਰਾਂ ਰਾਹੀਂ ਇਸ ਉਦੇਸ਼ ਦੀ ਪੂਰਤੀ ਕਰਨਗੇ। ਭਾਰਤ ਸਰਕਾਰ ਨੇ ਗੁਜਰਾਤ ਆਯੁਰਵੇਦ ਯੂਨੀਵਰਸਿਟੀ, ਜਾਮਨਗਰ ਵਿਖੇ ਆਯੁਰਵੇਦ ਸੰਸਥਾਨਾਂ ਨੂੰ ਮਿਲਾ ਕੇ ਇੱਕ ਸਮੂਹ ਦੁਆਰਾ ਸਾਬਕਾ ‘ਇੰਸਟੀਟਿਊਟ ਆਫ ਪੀਜੀ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ’, ਜਾਮਨਗਰ ਨੂੰ ਪਾਰਲੀਮੈਂਟ ਕਾਨੂੰਨ ਦੁਆਰਾ ‘ਰਾਸ਼ਟਰੀ ਮਹੱਤਵ ਦੇ ਸੰਸਥਾਨ’ ਦਾ ਰੁਤਬਾ ਦਿੱਤਾ ਹੈ। ਉਨ੍ਹਾਂ ਦੇ ਸਮੂਹ ਨੇ ਜਾਮਨਗਰ, ਗੁਜਰਾਤ ’ਚ ‘ਇੰਸਟੀਟਿਊਟ ਆਫ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ’ (ਆਈਟੀਆਰਏ) ਨੂੰ ਕਾਇਮ ਕੀਤਾ। ‘ਰਾਸ਼ਟਰੀ ਮਹੱਤਵ ਦੇ ਸੰਸਥਾਨ’ ਦੇ ਦਰਜੇ ਨਾਲ ਇਸ ਸੰਸਥਾਨ ਨੂੰ ਆਯੁਰਵੇਦ ਸਿੱਖਿਆ ਦਾ ਮਿਆਰ ਅਪਗ੍ਰੇਡ ਕਰਨ ਦੀ ਖ਼ੁਦਮੁਖਤਿਆਰੀ ਮੁਹੱਈਆ ਹੋਵੇਗੀ, ਇਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਗਾਂ ਅਨੁਸਾਰ ਵਿਭਿੰਨ ਕੋਰਸ ਤਿਆਰ ਕਰੇਗਾ, ਅਗਾਂਹਵਧੂ ਮੁੱਲਾਂਕਣ ਵਿਧੀ ਵਿਗਿਆਨ ਅਪਣਾਏਗਾ ਤੇ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ ਲਈ ਖੋਜ ਦੇ ਖੇਤਰ ਵਿੱਚ ਮੱਲਾਂ ਮਾਰੇਗਾ। ਆਯੁਰਵੇਦ ਦੀ ਮਜ਼ਬੂਤੀ ਨਾਲ ਕਿਫ਼ਾਇਤੀ ਸਮਾਧਾਨ ਮਿਲ ਸਕਦੇ ਹਨ ਕਿਉਂਕਿ ਇਸ ਦੀਆਂ ਰੋਕਥਾਮ ਤੇ ਉਪਚਾਰਾਤਮਕ ਪਹੁੰਚਾਂ ਨਾਲ ਸਿਹਤ ਖੇਤਰ ਉੱਤੇ ਸਰਕਾਰੀ ਖ਼ਰਚਾ ਘਟਦਾ ਹੈ।

- Advertisement -

ਨੈਸ਼ਨਲ ਇੰਸਟੀਟਿਊਟ ਆਵ੍, ਜੈਪੁਰ ਦੀ 175 ਤੋਂ ਵੱਧ ਸਾਲਾਂ ਦੀ ਮਾਣਮੱਤੀ ਵਿਰਾਸਤ ਹੈ। ਐੱਨਆਈਏ ਦੇ ਘੇਰੇ ਅਧੀਨ ਆਯੁਰਵੇਦ ਸਿੱਖਿਆ ਦਾ ਬੀਜ ਜੈਪੁਰ ’ਚ 1845 ’ਚ ਵਿਚਾਰਧਾਰਕ ਅਧਿਐਨਾਂ ਦੀ ਪਾਠਸ਼ਾਲਾ ਵਜੋਂ ਬੀਜਿਆ ਗਿਆ ਸੀ। ਜੈਪੁਰ ਦੇ ਉਦੋਂ ਦੇ ਰਾਜਾ ਨੇ ਇਸ ਸਕੂਲ ਦੀ ਹਰਮਨਪਿਆਰਤਾ ਤੇ ਉਪਯੋਗਤਾ ਦੀ ਸ਼ਲਾਘਾ ਕੀਤੀ ਸੀ ਤੇ 1865 ਵਿੱਚ ਇਸ ਸਕੂਲ ਦੀ ਸਰਪ੍ਰਸਤੀ ਸੰਭਾਲ਼ ਲਈ ਸੀ ਤੇ ਇਸ ਦਾ ਨਾਂਅ ਬਦਲ ਕੇ ‘ਮਹਾਰਾਜਾ ਸੰਸਕ੍ਰਿਤ ਕਾਲਜ’ ਰੱਖਿਆ ਗਿਆ ਸੀ, ਜਿੱਥੇ ਆਯੁਰਵੇਦ ਨੇ ਇੱਕ ਸੁਤੰਤਰ ਵਿਭਾਗ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜੈਪੁਰ ’ਚ ਆਯੁਰਵੇਦ ਸਿੱਖਿਆ 1946 ’ਚ ਰਾਜਕੀਯ ਆਯੁਰਵੇਦ ਮਹਾਵਿਦਿਆਲਾ, ਜੈਪੁਰ ਦੇ ਨਾਂ ਨਾਲ ਮਾਧਵ ਵਿਲਾਸ ਮਹੱਲ ਵਿੱਚ ਤਬਦੀਲ ਹੋ ਗਈ ਸੀ। ਸਾਲ 1976 ’ਚ, ਜਦੋਂ ਭਾਰਤ ਸਰਕਾਰ ਉੱਚ ਅਤੇ ਬਿਹਤਰੀਨ ਮਿਆਰੀ ਆਯੁਰਵੇਦਿਕ ਸਿੱਖਿਆ ਲਈ ਕੋਈ ਸੰਸਥਾਨ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੀ ਸੀ, ਤਦ ਇਸ ਕਾਲਜ ਨੂੰ ਅਪਗ੍ਰੇਡ ਕਰ ਕੇ ਐੱਨਆਈਏ ਦਾ ਦਰਜਾ ਦੇ ਕੇ ਇਸ ਨੂੰ ਭਾਰਤ ਸਰਕਾਰ ਅਧੀਨ ਇੱਕ ਖ਼ੁਦਮੁਖਤਿਆਰ ਇਕਾਈ ਬਣਾਉਣ ਲਈ ਚੁਣਿਆ ਗਿਆ ਸੀ। ਹੁਣ ਐੱਨਆਈਏ ਨੂੰ ਹੋਰ ਉਚੇਰਾ ਦਰਜਾ ਦੇ ਕੇ ਡੀਮਡ ਯੂਨੀਵਰਸਿਟੀ ਬਣਾ ਦਿੱਤਾ ਗਿਆ ਹੈ।

ਮਾਨਵਤਾ ਲਈ ਸਭ ਤੋਂ ਵੱਧ ਭੈੜੀ ਕਿਸਮ ਦੀਆਂ ਸਿਹਤ ਚੁਣੌਤੀਆਂ ਵਿੱਚੋਂ ਇੱਕ ਕੋਵਿਡ-19 ਸੰਕਟ ਘਟਾਉਣ ਵਿੱਚ ਆਯੁਸ਼ ਮੰਤਰਾਲੇ ਦੇ ਜਤਨਾਂ ਤੇ ਯੋਗਦਾਨਾਂ ਬਾਰੇ ਵਿਚਾਰ ਤੇ ਸਮੀਖਿਆ ਕਰਨ ਦਾ ਇਹ ਵਧੀਆ ਮੌਕਾ ਹੈ। ਆਯੁਸ਼ ਮੰਤਰਾਲੇ ਨੇ ਕੋਵਿਡ–19 ਮਹਾਮਾਰੀ ਦਾ ਅਸਰ ਰੋਕਣ ਲਈ ਆਯੁਸ਼ ਅਧਾਰਿਤ ਅਭਿਆਸਾਂ ਦੀ ਸੰਭਾਵਨਾ ਦਾ ਲਾਹਾ ਲੈਣ ਲਈ ਕਈ ਕਦਮ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਕੋਵਿਡ-19 ਵਿਰੁੱਧ ਜੰਗ ਵਿੱਚ ਕੋਵਿਡ ਕੇਅਰ ਸੈਂਟਰਾਂ ਵਜੋਂ ਇਸ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕੀਤੀ ਗਈ ਤੇ ਕੋਵਿਡ ਜੋਧਿਆਂ ਨੇ ਮੁਕੰਮਲ ਸਹਿਯੋਗ ਦਿੱਤਾ। ਇੱਕ ਮੁਢਲੇ ਕਦਮ ਵਜੋਂ ਰੋਕਥਾਮ ਲਈ ਸਿਹਤ ਨਾਲ ਸਬੰਧਿਤ ਕਦਮਾਂ ਤੇ ਰੋਗ-ਪ੍ਰਤੀਰੋਧਕ ਸ਼ਕਤੀ ਵਿੱਚ ਵਾਧੇ ਹਿਤ ਆਪਣੀ ਸਿਹਤ ਦਾ ਖ਼ਿਆਲ ਆਪ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਇੱਕ ਅਡਵਾਈਜ਼ਰੀ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਦੀ ਪੁਸ਼ਟੀ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਇੱਕ ਟਵੀਟ ਜ਼ਰੀਏ ਕੀਤੀ ਸੀ। ਫਿਰ 14 ਅਪ੍ਰੈਲ, 2020 ਨੂੰ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਦੋਬਾਰਾ ਪੁਸ਼ਟੀ ਕੀਤੀ ਅਤੇ ਸੱਤ ਕਦਮਾਂ ਦੀ ਪਾਲਣਾ ਕਰਨ ਦੀ ਗੱਲ ਕੀਤੀ ਸੀ; ਜਿਨ੍ਹਾਂ ਵਿੱਚੋਂ ਇੱਕ ਆਯੁਸ਼ ਮੰਤਰਾਲੇ ਦੁਆਰਾ ਜਾਰੀ ਹਦਾਇਤ ਸੀ, ਜੋ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਸੁਧਾਰ ਬਾਰੇ ਸੀ। ਆਯੁਸ਼ ਕੋਵਿਡ-19 ਡੈਸ਼ਬੋਰਡ ਦੀ ਸੁਰੂਆਤ ਕੋਵਿਡ-19 ਬਾਰੇ ਆਯੁਸ਼ ਦੀ ਵਿਗਿਆਨਕ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਸਾਰ ਸਬੰਧਿਤ ਧਿਰਾਂ ਤੱਕ ਕਰਨ ਲਈ ਕੀਤੀ ਗਈ ਸੀ, ਉਹ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਸਫ਼ਲਤਾਪੂਰਬਕ ਇੱਕ ਸੰਭਾਵੀ ਮੰਚ ਵਜੋਂ ਉੱਭਰਿਆ ਹੈ। ਆਯੁਸ਼ ਮੰਤਰਾਲੇ ਦੁਆਰਾ 1 ਅਪ੍ਰੈਲ, 2020 ਨੂੰ ਕੋਵਿਡ-19 ਦੇ ਇਲਾਜ ਲਈ ਆਯੁਸ਼ ਨਾਲ ਸਬੰਧਿਤ ਦਾਅਵਿਆਂ ਬਾਰੇ ਪ੍ਰਚਾਰ ਤੇ ਇਸ਼ਤਿਹਾਰਾਂ ਨੂੰ ਰੋਕਣ ਲਈ ਇੱਕ ਆਦੇਸ਼ ਦੇ ਗੁਮਰਾਹਕੁਨ ਇਸ਼ਤਿਹਾਰ ਜਾਂ ਦਾਅਵੇ ਉੱਤੇ ਕਾਬੂ ਪਾਉਣ ਲਈ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ।

ਯੂਜੀਸੀ ਦੇ ਵਾਈਸ ਚੇਅਰਮੈਨ ਪ੍ਰੋ. ਭੂਸ਼ਨ ਪਟਵਰਧਨ ਦੀ ਅਗਵਾਈ ਹੇਠ ਅੰਤਰ-ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਕਾਰਜ-ਬਲ ਕਾਇਮ ਕੀਤਾ ਗਿਆ ਸੀ, ਜਿਸ ਵਿੱਚ ਆਈਸੀਐੱਮਆਰ, ਡੀਬੀਟੀ, ਸੀਐੱਸਆਈਆਰ, ਏਮਜ਼ ਅਤੇ ਪ੍ਰਮੁੱਖ ਆਯੁਸ਼ ਸੰਸਥਾਨਾਂ ਦੇ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਤਾਂ ਜੋ ਕੋਵਿਡ–19 ਵਿੱਚ ਆਯੁਸ਼ ਦੇ ਦਖ਼ਲਾਂ ਦੀ ਭੂਮਿਕਾ ਸੁਨਿਸ਼ਚਤ ਕੀਤੀ ਜਾ ਸਕੇ ਅਤੇ ਅਧਿਐਨ ਦੇ ਵਿਗਿਆਨਕ ਡਿਜ਼ਾਇਨਾਂ ਦੀ ਮਜ਼ਬੂਤੀ ਯਕੀਨੀ ਬਣਾਉਣ ਲਈ ਲੋੜੀਂਦੇ ਸਬੂਤ ਇਕੱਠੇ ਕੀਤੇ ਜਾ ਸਕਣ। ਇਸ ਅੰਤਰ-ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਕਾਰਜ–ਬਲ ਨੇ ਕੋਵਿਡ–19 ਮਾਮਲਿਆਂ ਦੀ ਰੋਕਥਾਮ ਦੇ ਅਧਿਐਨਾਂ, ਇਕੱਲੇ–ਕਾਰੇ ਅਤੇ ਵਧੀਕ ਦਖ਼ਲਾਂ ਲਈ ਵਿਭਿੰਨ ਕਲੀਨੀਕਲ ਖੋਜ ਪ੍ਰੋਟੋਕੋਲਸ ਦਾ ਸੂਤਰੀਕਰਣ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਸਬੰਧਿਤ ਖੇਤਰ ਦੇ ਉੱਘੇ ਮਾਹਿਰਾਂ ਦੁਆਰਾ ਇਸ ਕਾਰਜ ਬਲ ਦੀ ਨਿਗਰਾਨੀ ਅਧੀਨ ਸਿਹਤ–ਸੰਭਾਲ਼ ਦੀਆਂ ਆਯੁਸ਼ ਪ੍ਰਣਾਲੀਆਂ ਦੇ ਰਜਿਸਟਰਡ ਪ੍ਰੈਕਟੀਸ਼ਨਰਾਂ ਲਈ ਦਿਸ਼ਾ–ਨਿਰਦੇਸ਼ ਵਿਕਸਤ ਕੀਤੇ ਗਏ ਸਨ। ਮੰਤਰਾਲੇ ਨੇ ਸਬੰਧਿਤ ਧਿਰਾਂ ਤੇ ਜਨਤਾ ਤੋਂ ਵੀ ਕੋਵਿਡ–19 ਲਈ ਆਯੁਸ਼ ਦੇ ਸਬੰਧਿਤ ਕਦਮਾਂ ਬਾਰੇ ਆਪੋ ਆਪਣੇ ਅਨੁਭਵ ਤੇ ਇਨਪੁਟਸ ਕ੍ਰਾਊਡ ਸੋਰਸਿੰਗ ਮੰਚ ਰਾਹੀਂ ਇਕੱਠੇ ਕੀਤੇ ਹਨ ਅਤੇ 3,000 ਤੋਂ ਵੱਧ ਸੁਝਾਅ ਹਾਸਲ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕੁਝ ਵਿੰਚ ਮੰਤਰਾਲੇ ਦੁਆਰਾ ਐਕਸਟ੍ਰਾਮਿਊਰਲ ਖੋਜ ਯੋਜਨਾ ਜ਼ਰੀਏ ਖੋਜ ਅੱਗੇ ਵਧਾਉਣ ਦੀ ਹਮਾਇਤ ਕੀਤੀ ਗਈ ਸੀ। ਵਿਗਿਆਨੀਆਂ ਤੇ ਫ਼ਾਰਮਾਸਿਊਟੀਕਲ ਖੇਤਰਾਂ ਲਈ ਦਿਸ਼ਾ-ਨਿਰਦੇਸ਼ ਸਿਧਾਂਤਾਂ ਵਜੋਂ ਮੰਤਰਾਲੇ ਨੇ 21 ਅਪ੍ਰੈਲ, 2020 ਨੂੰ ਇੱਕ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ, ਤਾਂ ਜੋ ਕੋਵਿਡ–19 ਉੱਤੇ ਆਯੁਰਵੇਦ, ਸਿੱਧ, ਯੂਨਾਨੀ ਤੇ ਹੋਮਿਓਪੈਥੀ ਪ੍ਰਣਾਲੀਆਂ ਰਾਹੀਂ ਖੋਜ ਦੀ ਸੁਵਿਧਾ ਕੀਤੀ ਜਾ ਸਕੇ। ਇਸ ਕਾਰਜ–ਬਲ ਨੇ ਉੱਘੇ ਕਲੀਨੀਸ਼ੀਅਨ ਡਾ. ਅਰਵਿੰਦ ਚੋਪੜਾ, ਸੀਆਰਡੀ ਪੁਣੇ ਦੇ ਸਹਿਯੋਗ ਨਾਲ ਮਜ਼ਬੂਤ ਖੋਜ ਪ੍ਰੋਟੋਕੋਲਜ਼ ਵਿਕਸਤ ਕੀਤੇ ਹਨ, ਜਿਨ੍ਹਾਂ ਸਬੰਧੀ ਮੰਤਰਾਲੇ ਨੇ ਕੋਵਿਡ–19 ਵਿੱਚ ਆਯੁਸ਼ ਦਖ਼ਲਾਂ ਬਾਰੇ ਚਾਰ ਅਧਿਐਨ; ਸੀਐੱਸਆਈਆਰ ਦੇ ਤਾਲਮੇਲ ਅਤੇ ਆਈਸੀਐੱਮਆਰ ਦੀ ਤਕਨੀਕੀ ਸਹਾਇਤਾ ਨਾਲ ਦੇਸ਼ ਦੇ ਵੱਖੋ ਵੱਖਰੇ ਕੇਂਦਰਾਂ ਜਿਵੇਂ ਕੇਜੀਐੱਮਯੂ ਲਖਨਊ, ਐੱਮਜੀਆਈਐੱਮਐੱਸ ਨਾਗਪੁਰ, ਏਆਈਆਈਏ ਨਵੀਂ ਦਿੱਲੀ, ਮੇਦਾਂਤਾ ਹਾਸਪਤਾਲ ਗੁਰੂਗ੍ਰਾਮ ਆਦਿ ’ਤੇ ਸ਼ੁਰੂ ਕੀਤੇ ਹਨ। ਮੰਤਰਾਲੇ ਨੇ ਪ੍ਰਮਾਣ ਅਧਾਰਿਤ ਖੋਜ ਅੱਗੇ ਵਧਾਉਣ ਲਈ ਡੀਬੀਟੀ ਨਾਲ ਤਾਲਮੇਲ ਬਿਠਾ ਕੇ ਪ੍ਰੀਕਲੀਨਿਕਲ, ਪ੍ਰੀਖਣਾਤਮਕ ਅਧਿਐਨ ਵੀ ਸ਼ੁਰੂ ਕੀਤੇ ਹਨ। ਅੰਤਰ–ਅਨਸ਼ਾਸਨੀ ਕਾਰਜ–ਬਲ ਦੀਆਂ ਸਿਫ਼ਾਰਸ਼ਾਂ ਨੂੰ ਅੱਗੇ ਲਿਜਾਂਦਿਆਂ, ਇਸ ਵੇਲੇ 88 ਖੋਜ ਅਧਿਐਨ ਦੇਸ਼ ਭਰ ਦੇ ਲਗਭਗ 112 ਕੇਂਦਰਾਂ ਉੱਤੇ ਆਯੁਸ਼ ਮੰਤਰਾਲੇ ਅਧੀਨ ਖੋਜ ਕੌਂਸਲਾਂ ਤੇ ਰਾਸ਼ਟਰੀ ਸੰਸਥਾਨਾਂ ਦੁਆਰਾ ਕੀਤੇ ਜਾ ਰਹੇ ਹਨ; ਉਪਚਾਰਾਤਮਕ ਦਖ਼ਲ ਅਧਿਐਨ (ਜਿਨ੍ਹਾਂ ਵਿੱਚ ਦਿੱਲੀ ਪੁਲਿਸ ਦੇ 80 ਹਜ਼ਾਰ ਕਰਮਚਾਰੀਆਂ ਉੱਤੇ ਉਪਚਾਰਾਤਮਕ ਦਖ਼ਲ ਨਾਲ ਸਬੰਧਿਤ ਅਧਿਐਨਾਂ ਉੱਤੇ ਆਬਾਦੀ ਅਧਾਰਿਤ ਅਤੇ ਹਰੇਕ ਖੋਜ ਕੌਂਸਲ ਤੇ ਰਾਸ਼ਟਰੀ ਸੰਸਥਾਨਾਂ ਦੇ 20,000 ਭਾਗੀਦਾਰਾਂ ਉੱਤੇ ਅਧਿਐਨ ਸ਼ਾਮਲ ਹਨ), ਇਕੱਲੇ-ਕਾਰੇ ਅਤੇ ਵਧੀਕ ਆਯੁਸ਼ ਦਖ਼ਲ ਅਧਿਐਨ ਅਤੇ ਕੋਵਿਡ-19 ਵਿੱਚ ਆਯੁਸ਼ ਦਖ਼ਲਾਂ ਦੇ ਪਿਛਲਝਾਤ ਅਧਿਐਨ ਅਤੇ ਆਬਜ਼ਰਵੇਸ਼ਨਲ ਅਧਿਐਨ ਤੇ ਵੱਡੇ ਉਮਰ-ਵਰਗਾਂ ਉੱਤੇ ਸਰਵੇਖਣ ਅਧਿਐਨ, ਇੰਟਰਾ ਮਿਊਰਲ ਅਤੇ ਡੀਬੀਟੀ, ਏਮਸ ਜੋਧਪੁਰ, ਐੱਮਜੀਆਈਐੱਮਐੱਸ ਵਰਧਾ, ਕੇਜੀਐੱਮਯੂ ਲਖਨਊ, ਮੇਦਾਂਤਾ ਗੁਰੂਗ੍ਰਾਮ ਆਦਿ ਦੇ ਤਾਲਮੇਲ ਨਾਲ ਕੀਤੇ ਜਾ ਰਹੇ ਹਨ।

ਅਸ਼ਵਗੰਧਾ, ਗੁੱਡੁਚੀ–ਪਿਪਲੀ, ਯਸ਼ਤੀਮਧੂ, ਗੁਡੁੱਚੀ ਘਨ ਵਟੀ, ਚਯਵਨਪ੍ਰਾਸ਼, ਆਯੁਸ਼–64, ਆਯੁਸ਼ ਕਵਾਥ ਜਿਹੇ ਆਯੁਸ਼ ਉਪਚਾਰਾਤਮਕ ਦਖ਼ਲਾਂ ਬਾਰੇ ਕਲੀਨਿਕਲ ਖੋਜ ਅਧਿਐਨ ਵਧੇਰੇ ਖ਼ਤਰੇ ਵਾਲੀ ਆਬਾਦੀ ਵਿੱਚ ਕੀਤੇ ਜਾ ਰਹੇ ਹਨ, ਜੋ ਕੋਵਿਡ–19 ਪਾਜ਼ਿਟਿਵ ਮਾਮਲੇ ਦੀ ਚਲ ਰਹੀ ਕਿਸੇ ਮਿਆਰੀ ਦੇਖਭਾਲ਼ ਦੇ ਚਲਦਿਆਂ ਐਡ–ਔਨ ਇਲਾਜ ਵਜੋਂ ਹੈ ਅਤੇ ਇਕੱਲੇ–ਕਾਰੇ ਇਲਾਜ ਵਜੋਂ ਹੈ। ਮੁਕੰਮਲ ਹੋ ਚੁੱਕੇ ਅਧਿਐਨਾਂ ਦੇ ਵਿਸ਼ਲੇਸ਼ਣ ਤੇ ਚਲ ਰਹੇ ਅਧਿਐਨਾਂ ਦੇ ਅੰਤ੍ਰਿਮ ਰੁਝਾਨਾਂ ਨੇ ਆਯੁਸ਼ ਸਬੰਧੀ ਉਪਾਵਾਂ ਦੀ ਰੋਗ–ਪ੍ਰਤੀਰੋਧਕ ਤੇ ਉਪਚਾਰਾਤਮਕ ਸਮਰੱਥਾ ਨੂੰ ਦਰਸਾਇਆ ਹੈ। ਇਨ੍ਹਾਂ ਅਧਿਐਨਾਂ ਦੇ ਮੁੱਖ ਨਤੀਜਿਆਂ ਨੇ ਕੋਵਿਡ–19 ਵਿਰੁੱਧ ਬਚਾਅ ਦੇ ਤੌਰ ਉੱਤੇ ਚੰਗੇ ਰੋਗ–ਪ੍ਰਤੀਰੋਧਕ (ਗੁਡੁੱਚੀ, ਅਸ਼ਵਗੰਧਾ, ਚਯਵਨਪ੍ਰਾਸ਼, ਆਯੁਸ਼ ਕਵਾਥ) ਦੇ ਰੂਪ ਵਿੱਚ; ਤੇਜ਼ੀ ਨਾਲ ਤੰਦਰੁਸਤ ਹੋਣ ਤੇ ਆਰਟੀ–ਪੀਸੀਆਰ ਜਾਂਚ ਦੇ ਨਾਂਹ–ਪੱਖੀ ਨਤੀਜੇ ਹਾਸਲ ਕਰਨ, ਜੀਵਨ ਦੀ ਗੁਣਵੱਤਾ ਤੇ ਤਣਾਅ ਵਿੱਚ ਸੁਧਾਰ, ਹਸਪਤਾਲ ਵਿੱਚ ਰਹਿਣ ਦੀ ਮਿਆਦ ਵਿੱਚ ਕਮੀ ਅਤੇ ਗੁੰਝਲਾਂ ਨੂੰ ਅੱਗੇ ਵਧਣ ਤੋਂ ਰੋਕਣ (ਗੁਡੁੱਚੀ ਘਨਵਟੀ, ਆਯੁਸ਼–64) ਸਬੰਧੀ ਡਾਇਓਗਨੌਸਟਿਕ ਸੁਰੱਖਿਆ ਤੇ ਪ੍ਰਭਾਵ–ਉਤਪਾਦਕਤਾ ਨੂੰ ਦਿਖਾਇਆ ਹੈ। ਅੰਕੜਿਆਂ ਤੇ ਭਾਗੀਦਾਰਾਂ ਦੀ ਸੁਰੱਖਿਆ ਤੇ ਅਧਿਐਨ ਦੇ ਸਮੁੱਚੇ ਸੰਚਾਲਨ ਲਈ ਡਾਟਾ ਸੇਫ਼ਟੀ ਐਂਡ ਮੌਨੀਟਰਿੰਗ ਬੋਰਡ (ਡੀਐੱਸਐੱਮਬੀ) ਦਾ ਵੀ ਗਠਨ ਕੀਤਾ ਗਿਆ ਸੀ। ਆਯੁਸ਼ ਮੰਤਰਾਲੇ ਨੇ ਆਯੁਰਵੇਦਿਕ ਇਲਾਜ ਦੇ ਖੇਤਰ ਵਿੱਚ ਅਮਰੀਕਾ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਘਾਨਾ, ਇੰਗਲੈਂਡ, ਜਰਮਨੀ ਆਦਿ ਦੇਸ਼ਾਂ ਨਾਲ ਮਿਲ ਕੇ ਕਲੀਨੀਕਲ ਖੋਜ ਕਰਨ ਦੀ ਪਹਿਲ ਕੀਤੀ ਹੈ।

ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (ਏਮਸ), ਦਿੱਲੀ ਦੇ ਕੋਵਿਡ ਦੇਖਭਾਲ਼ ਕੇਂਦਰ ਦੁਆਰਾ ਕੱਢੇ ਗਏ ਨਤੀਜੇ ਬੇਹੱਦ ਉਤਸ਼ਾਹਿਤ ਕਰਨ ਵਾਲੇ ਹਨ। ਇਸ ਕੇਂਦਰ ਵਿੱਚ ਬਿਨਾ ਕਿਸੇ ਮੌਤ ਦੇ 400 ਤੋਂ ਵੱਧ ਰੋਗੀਆਂ ਦਾ ਸਫ਼ਲਤਾਪੂਰਬਕ ਇਲਾਜ ਕੀਤਾ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਆਈਸੀਯੂ ਸਹਾਇਤਾ ਦੀ ਲੋੜ ਨਹੀਂ ਪਈ। ਹਸਪਤਾਲ ਵਿੱਚ ਭਰਤੀ ਰਹਿਣ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਇਸ ਕੇਂਦਰ ਵਿੱਚ ਭਰਤੀ ਰਹਿਣ ਦੀ ਔਸਤ ਬਹੁਤ ਹੀ ਘੱਟ ਹੈ। ਇਨ੍ਹਾਂ ਰੋਗੀਆਂ ਵਿੱਚੋਂ 93 ਫ਼ੀ ਸਦੀ ਨੇ ਸਿਰਫ਼ ਆਯੁਰਵੇਦ ਤੇ ਯੋਗ ਨਾਲ ਜੁੜੇ ਉਪਾਅ ਵਰਤੇ। ਇੱਥੇ ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਇਸ ਕੇਂਦਰ ਵਿੱਚ ਸੇਵਾ ਕਰਨ ਵਾਲਾ ਕੋਈ ਵੀ ਸਿਹਤ–ਕਰਮਚਾਰੀ ਕੋਵਿਡ ਦੀ ਲਾਗ ਤੋਂ ਪ੍ਰਭਾਵਿਤ ਨਹੀਂ ਹੋਇਆ। ਹੁਣ ਤੱਕ 200 ਤੋਂ ਵੱਧ ਅਜਿਹੇ ਸਿਹਤ ਕਰਮਚਾਰੀ ਸਾਹਮਣੇ ਆਏ ਤੇ ਉਨ੍ਹਾਂ ਸਭ ਨੂੰ ਕੋਵਿਡ ਰੋਗੀਆਂ ਨਾਲ ਹਫ਼ਤਾਵਾਰੀ ਰੋਸਟਰ ਡਿਊਟੀ ਤੋਂ ਬਾਅਦ ਜਾਂਚ ਵਿੱਚ ਨੈਗੇਟਿਵ ਪਾਇਆ ਗਿਆ। ਇਹ ਸਾਰੇ ਸਿਹਤ ਕਰਮਚਾਰੀ ਕੋਵਿਡ ਰੋਗੀਆਂ ਦੀ ਦੇਖਭਾਲ਼ ਨਾਲ ਸਬੰਧਿਤ ਸਖ਼ਤ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਸਨ। ਇਸ ਤੋਂ ਇਲਾਵਾ, ਉਹ ਸਾਰੇ ਗਿਲੋਏ, ਚਯਵਨਪ੍ਰਾਸ਼ ਅਤੇ ਆਯੁਸ਼ ਕਾੜ੍ਹਾ ਜਿਹੇ ਆਯੁਸ਼ ਰੋਗ–ਪ੍ਰਤੀਰੋਧਕਾਂ ਦੀ ਵਰਤੋਂ ਕਰ ਰਹੇ ਸਨ।

- Advertisement -

ਆਯੁਸ਼ ਸੰਜੀਵਨੀ ਮੋਬਾਈਲ ਐਪ ਅਧਾਰਿਤ ਇੱਕ ਅਧਿਐਨ ਦੀ ਸ਼ੁਰੂਆਤ ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਤੇ ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਦੁਆਰਾ ਕੀਤੀ ਗਈ ਸੀ। ਇਹ ਅਧਿਐਨ ਲੋਕਾਂ ’ਚ ਆਯੁਸ਼ ਬਾਰੇ ਹਮਾਇਤ ਤੇ ਕਦਮਾਂ ਦੀ ਪ੍ਰਵਾਨਗੀ ਅਤੇ ਉਸ ਦੇ ਉਪਯੋਗ ਅਤੇ ਕੋਵਿਡ–19 ਦੀ ਰੋਕਥਾਮ ਵਿੱਚ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਪਤਾ ਲਾਉਣ ਲਈ ਕੀਤਾ ਗਿਆ ਸੀ। ਇਸ ਅਧਿਐਨ ਲਈ ਦੇਸ਼ ਭਰ ਤੋਂ 1,47,89,827 ਸਿਹਤ ਸਹਾਇਤਾ ਮੰਗਣ ਵਾਲੇ ਲੋਕਾਂ ਨਾਲ ਜੁੜਿਆ ਕੁੱਲ ਅੰਕੜਾ ਇਸ ਮੋਬਾਈਲ ਐਪ ਦੁਆਰਾ ਇਕੱਠਾ ਕੀਤਾ ਗਿਆ। ਕੁੱਲ 7,23,459 ਉੱਤਰਦਾਤਿਆਂ ਦੇ ਅੰਕੜਿਆਂ ਵਿੱਚੋਂ 85.1% ਨੇ ਕੋਵਿਡ–19 ਦੀ ਰੋਕਥਾਮ ਲਈ ਆਯੁਸ਼ ਸਬੰਧੀ ਉਪਾਵਾਂ ਦਾ ਉਪਯੋਗ ਕਰਨ ਦੀ ਸੂਚਨਾ ਦਿੱਤੀ, ਜਿਨ੍ਹਾਂ ਵਿੱਚੋਂ 89.8% ਨੂੰ ਇਨ੍ਹਾਂ ਉਪਾਵਾਂ ਨਾਲ ਲਾਭ ਹੋਇਆ। ਕੁੱਲ 63.4% ਵਰਤੋਂਕਾਰਾਂ ਨੇ ਭੁੱਖ, ਅੰਤੜੀਆਂ ਦੀ ਆਦਤ, ਨੀਂਦ, ਮਾਨਸਿਕ ਸਥਿਤੀ ਜਿਹੇ ਸਿਹਤ ਦੇ ਆਮ ਮਾਪਦੰਡਾਂ ਵਿੱਚ ਸੁਧਾਰ ਦੀ ਸੂਚਨਾ ਦਿੱਤੀ ਗਈ। ਇਸ ਐਪ ਦੇ ਮਾਧਿਅਮ ਰਾਹੀਂ ਲਗਭਗ 74,567 ਡਾਕਟਰਾਂ ਨੇ ਆਯੁਸ਼ ਸਬੰਧੀ ਉਪਾਵਾਂ ਦੇ ਉਪਯੋਗ ਦੇ ਆਪਣੇ ਪੈਟਰਨ ਦੀ ਸੂਚਨਾ ਦਿੱਤੀ।

ਮੰਤਰਾਲੇ ਨੇ ਨਤੀਜਿਆਂ ਅਤੇ ਅੰਤ੍ਰਿਮ ਰੁਝਾਨਾਂ ਨੂੰ ਸਪਸ਼ਟ ਕਰਨ ਲਈ ‘ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ: ਕੋਵਿਡ–19’ ’ਚ ਆਯੁਰਵੇਦ ਅਤੇ ਯੋਗ ਦਖ਼ਲਾਂ ਦੇ ਏਕੀਕਰਣ ਲਈ ‘ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ’ (ਆਈਸੀਐੱਮਆਰ) ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਵੀਐੱਮ ਕਟੋਚ ਦੀ ਪ੍ਰਧਾਨਗੀ ਹੇਠ ਅੰਤਰ–ਅਨੁਸ਼ਾਸਨੀ ਕਮੇਟੀ ਅਤੇ ਦੇਸ਼ ਭਰ ਦੇ ਵੱਕਾਰੀ ਸੰਸਥਾਨਾਂ ਦੇ ਮਾਹਿਰਾਂ ਦਾ ਸਮੂਹ ਗਠਤ ਕੀਤਾ। ਇਸ ਕਮੇਟੀ ਨੇ ਕੋਵਿਡ–19 ਉੱਤੇ ਚਲ ਰਹੇ ਅਤੇ ਮੁਕੰਮਲ ਕੀਤੇ ਗਏ ਆਯੁਸ਼ ਅਧਿਐਨਾਂ ਦੇ ਅੰਤ੍ਰਿਮ ਰੁਝਾਨਾਂ ਤੇ ਆਯੁਸ਼ ਉਪਾਵਾਂ ਦੇ ਪ੍ਰਵਾਨਿਤ ਪ੍ਰਯੋਗਾਤਮਕ ਤੇ ਕਲੀਨਿਕਲ ਪ੍ਰਕਾਸ਼ਿਤ ਅੰਕੜੇ ਦੇ ਸੰਭਾਵੀ ਲਾਭ ਤੇ ਸੁਰੱਖਿਆ ਦੇ ਸੰਕੇਤਾਂ ਦੇ ਅਧਾਰ ਉੱਤੇ ਆਪਣੀ ਪਹਿਲੀ ਰਿਪੋਰਟ ਅਤੇ ਸੁਝਾਵਾਂ ਨੂੰ ਤਿਆਰ ਕੀਤਾ। ਇਸ ਕਮੇਟੀ ਦੀ ਰਿਪੋਰਟ ਦੇ ਸੁਝਾਵਾਂ ਦੇ ਅਧਾਰ ਉੱਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ–19 ਦੇ ਪ੍ਰਬੰਧਨ ਲਈ ਆਯੁਰਵੇਦ ਤੇ ਯੋਗ ਉੱਤੇ ਅਧਾਰਿਤ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ ਹੈ। ਸਮਾਨ ਕਲੀਨਿਕਲ ਪ੍ਰਬੰਧ ਨੂੰ ਸਮਰੱਥ ਬਣਾਉਣ ਲਈ ਇਸ ਪ੍ਰੋਟੋਕੋਲ ਨੂੰ ਸਾਂਝੇ ਤੌਰ ’ਤੇ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਤੇ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ 6 ਅਕਤੂਬਰ, 2020 ਨੂੰ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਕੋਵਿਡ ਤੋਂ ਬਾਅਦ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ, ਜਿਸ ਵਿੱਚ ਆਯੁਰਵੇਦ ਤੇ ਯੋਗ ਉਪਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

(ਲੇਖਕ: ਸਕੱਤਰ, ਆਯੁਸ਼ ਮੰਤਰਾਲਾ, ਭਾਰਤ ਸਰਕਾਰ)

Share this Article
Leave a comment