2000 ਨੋਟ ਤੇ ਆਈ ਵੱਡੀ ਅਪਡੇਟ, ਹੁਣ ਤੁਸੀਂ ਇਸ ਤਰ੍ਹਾਂ ਕਰ ਸਕੋਗੇ ਸਹੀ ਵਰਤੋਂ!

Rajneet Kaur
2 Min Read

ਨਿਊਜ਼ ਡੈਸਕ: ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। 2000 ਰੁਪਏ ਦੇ ਨੋਟ Amazon Pay Wallet ਵਿੱਚ ਵੀ ਕੀਤੇ ਜਾ ਸਕਦੇ ਹਨ। ਜੀ ਹਾਂ, ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਗਾਹਕ ਕੈਸ਼ ਆਨ ਡਿਲੀਵਰੀ ਸੇਵਾ ਦੇ ਤਹਿਤ ਆਪਣੇ ਐਮਾਜ਼ਾਨ ਪੇਅ ਖਾਤੇ ਨੂੰ ਰੀਚਾਰਜ ਕਰਨ ਲਈ 2000 ਰੁਪਏ ਦੇ ਨੋਟ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਕੰਪਨੀ ਨੇ 2000 ਰੁਪਏ ਦੇ ਨੋਟ ਬਦਲਣ ‘ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਹ ਸਹੂਲਤ ਸ਼ੁਰੂ ਕੀਤੀ ਹੈ। ਕੰਪਨੀ ਨੇ ਕਿਹਾ ਕਿ ਗਾਹਕ ਇੱਕ ਮਹੀਨੇ ਵਿੱਚ ਆਪਣੇ ਐਮਾਜ਼ਾਨ ਪੇ ਖਾਤੇ ਵਿੱਚ 2,000 ਰੁਪਏ ਦੇ ਨੋਟਾਂ ਸਮੇਤ ਵੱਧ ਤੋਂ ਵੱਧ 50,000 ਰੁਪਏ ਜਮ੍ਹਾ ਕਰ ਸਕਣਗੇ। ਐਮਾਜ਼ਾਨ ਪੇ ਨੂੰ ਘਰ ਬੈਠੇ ਰੀਚਾਰਜ ਕਰਨ ਦੀ ਸਹੂਲਤ ਪ੍ਰਾਪਤ ਕਰਨ ਨਾਲ ਗਾਹਕਾਂ ਨੂੰ ਡਿਜੀਟਲ ਲੈਣ-ਦੇਣ ਰਾਹੀਂ 2,000 ਰੁਪਏ ਦੀ ਰਕਮ ਖਰਚ ਕਰਨ ਵਿੱਚ ਮਦਦ ਮਿਲੇਗੀ।

Amazon ਨੇ ਬਿਆਨ ‘ਚ ਕਿਹਾ ਕਿ ਜੇਕਰ ਦੁਕਾਨਾਂ ‘ਤੇ ਭੁਗਤਾਨ ਲਈ 2,000 ਰੁਪਏ ਦੇ ਨੋਟ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ, ਤਾਂ ਚਿੰਤਾ ਨਾ ਕਰੋ। ਤੁਸੀਂ ਉਹ ਨੋਟ ਸਾਡੇ ਏਜੰਟ ਨੂੰ ਆਪਣੇ ਅਗਲੇ ਕੈਸ਼-ਆਨ-ਡਿਲੀਵਰੀ ਆਰਡਰ ‘ਤੇ ਦੇ ਸਕਦੇ ਹੋ। 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਇਹ ਨੋਟ 30 ਸਤੰਬਰ ਤੱਕ ਬੈਂਕ ਖਾਤੇ ‘ਚ ਜਮ੍ਹਾ ਕਰਵਾਉਣਾ ਹੋਵੇਗਾ ਨਹੀਂ ਤਾਂ ਬੈਂਕ ‘ਚ ਜਾ ਕੇ ਕਿਸੇ ਹੋਰ ਨੋਟ ਨਾਲ ਬਦਲਿਆ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment