ਸੰਜੇ ਦੱਤ ਹੁਣ ਇਸ ਕੰਪਨੀ ਤੋਂ ਸ਼ੁਰੂ ਹੋ ਕੇ ਸ਼ਰਾਬ ਦੇ ਕਾਰੋਬਾਰ ‘ਚ ਅਜ਼ਮਾਉਣਗੇ ਹੱਥ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸੰਜੇ ਦੱਤ ਹੁਣ ਇੱਕ ਹੋਰ ਵੱਡਾ ਕਾਰੋਬਾਰ ਕਰਨ ਜਾ ਰਹੇ ਹਨ। ਹੁਣ ਬਾਲੀਵੁੱਡ ਦੇ ਨਾਲ-ਨਾਲ ਉਹ ਸ਼ਰਾਬ ਦੇ ਕਾਰੋਬਾਰ ‘ਚ ਵੀ ਕਦਮ ਰੱਖਣ ਜਾ ਰਹੇ ਹਨ। ਸੰਜੇ ਦੱਤ ਨੇ ਇਸ ਸਮੇਂ ਇੱਕ ਸਟਾਰਟਅਪ ਵਿੱਚ ਪੈਸਾ ਲਗਾਇਆ ਹੈ, ਜੋ ਜਲਦੀ ਹੀ ਮਾਰਕੀਟ ਵਿੱਚ ਲਾਂਚ ਕੀਤਾ ਜਾਵੇਗਾ। ਸੰਜੇ ਨੇ ਅਲਕੋਬੇਵ ਸਟਾਰਟਅੱਪ, ਕਾਰਟੇਲ ਅਤੇ ਬ੍ਰੋਸ ਵਿੱਚ ਨਿਵੇਸ਼ ਕੀਤਾ ਹੈ। ਇਹ ਸ਼ਰਾਬ ਦਾ ਬ੍ਰਾਂਡ ਹੈ, ਫਿਲਹਾਲ ਉਨ੍ਹਾਂ ਨੇ ਇਸ ‘ਚ ਕਿੰਨਾ ਪੈਸਾ ਲਗਾਇਆ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Cartel & Bros Imports ਇੱਕ ਪ੍ਰੀਮੀਅਮ ਸ਼ਰਾਬ ਦਾ ਬ੍ਰਾਂਡ ਹੈ, ਜੋ ਇੱਕ ਪੂਰੀ ਰੇਂਜ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲ ਹੀ ‘ਚ ਕੰਪਨੀ ਨੇ ਇਸ ਦਾ ਪਹਿਲਾ ਪ੍ਰੋਡਕਟ ਵੀ ਲਾਂਚ ਕੀਤਾ ਹੈ। ਦੱਸ ਦੇਈਏ ਕਿ ਮੋਕਸ਼ ਸਾਨੀ ਕਾਰਟੈਲ ਅਤੇ ਬ੍ਰੋਸ ਦੀ ਅਗਵਾਈ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪਹਿਲਾ ਉਤਪਾਦ ਬਲੈਂਡਡ ਸਕਾਚ ਵਿਸਕੀ ਬਾਜ਼ਾਰ ‘ਚ ਲਾਂਚ ਕੀਤਾ ਹੈ। ਇਹ ਉਤਪਾਦ ਸਕਾਟਲੈਂਡ ਤੋਂ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਵੋਡਕਾ, ਟਕੀਲਾ, ਸਿੰਗਲ ਮਾਲਟ ਵਰਗੇ ਕਈ ਉਤਪਾਦ ਬਾਜ਼ਾਰ ‘ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੰਪਨੀ ਦਾ ਧਿਆਨ ਉਤਪਾਦ ਦੀ ਗੁਣਵੱਤਾ ਦੇ ਨਾਲ-ਨਾਲ ਕੀਮਤ ‘ਤੇ ਵੀ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਦਾ ਗਾਹਕ ਬਣਾਇਆ ਜਾ ਸਕੇ। ਇਸ ਸਟਾਰਟਅੱਪ ‘ਚ ਕਈ ਵੱਡੇ ਨਾਂ ਸ਼ਾਮਲ ਹਨ। ਡਰਿੰਕ ਬਾਰ ਅਕੈਡਮੀ ਦੇ ਜਤਿਨ ਮੇਰਾਨੀ ਅਤੇ ਮੋਰਗਨ ਬੇਵਰੇਜਸ ਦੇ ਪ੍ਰਮੋਟਰ ਰੋਹਨ ਨਿਹਲਾਨੀ ਦੇ ਨਾਂ ਵੀ ਸ਼ਾਮਿਲ ਹਨ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment