ਨਿਊਜ਼ ਡੈਸਕ: ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਨਵਾਂ ਹੁਕਮ ਜਾਰੀ ਕੀਤਾ ਹੈ। ਜੇਕਰ ਤੁਸੀਂ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਤਾਂ ਤੁਹਾਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸਦੇ ਨਾਲ ਹੀ ਜੇਕਰ ਆਧਾਰ ਅਪਡੇਟ ਕਰਨ ਲਈ ਤੁਹਾਡੇ ਤੋਂ ਕੋਈ ਚਾਰਜ ਮੰਗਿਆ ਜਾਂਦਾ ਹੈ, ਤਾਂ ਇਸਦੇ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ।
UIDAI ਨੇ ਟਵੀਟ ਕਰ ਕੇ ਕਿਹਾ ਹੈ ਕਿ ਜੇਕਰ ਕੋਈ ਏਜੰਸੀ ਆਧਾਰ ਅਪਡੇਟ ਕਰਨ ਲਈ ਵਾਧੂ ਚਾਰਜ ਲਵੇਗੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
#BaalAadhaar#AadhaarEnrolment & #MandatoryBiometricUpdates are FREE OF COST
UIDAI is strictly against any agency accepting extra money from residents for Aadhaar services.
If you're asked to pay extra, please call 1947 or email us at [email protected] to register your complaint. pic.twitter.com/7QCOgMjbKT
— Aadhaar (@UIDAI) December 6, 2022
ਇਸ ਤੋਂ ਇਲਾਵਾ ਤੁਸੀਂ ਇਸ ਦੇ ਲਈ 1947 ‘ਤੇ ਕਾਲ ਕਰ ਸਕਦੇ ਹੋ। ਆਧਾਰ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਇਸ ਲਈ ਅਜਿਹੇ ‘ਚ ਤੁਹਾਨੂੰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਨੂੰ ਬੈਂਕ ‘ਚ ਲਿੰਕ ਕਰਵਾ ਕੇ ਰਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਝਲਣੀ ਪਵੇ।
ਇਨਕਮ ਟੈਕਸ ਵਿਭਾਗ ਨੇ ਇਸ ਬਾਰੇ ‘ਚ ਟਵੀਟ ਵੀ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਇਨਕਮ ਟੈਕਸ ਐਕਟ, 1961 ਦੇ ਮੁਤਾਬਿਕ, ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31.3.2023 ਹੈ। ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ ਪੈਨ ਅਕਿਰਿਆਸ਼ੀਲ ਹੋ ਜਾਵੇਗਾ।
ਦੱਸ ਦੇਈਏ ਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਰੀਕ ਪਹਿਲਾਂ ਵੀ ਕਈ ਵਾਰ ਵਧਾਈ ਜਾ ਚੁੱਕੀ ਹੈ। ਇਸ ਵਾਰ ਸਰਕਾਰ ਇਸ ਨੂੰ ਅੱਗੇ ਲਿਜਾਣ ਦੇ ਹੱਕ ਵਿੱਚ ਨਹੀਂ ਹੈ, ਇਸ ਲਈ ਤੁਹਾਨੂੰ ਜਲਦੀ ਤੋਂ ਜਲਦੀ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਚਾਹੀਦਾ ਹੈ। ਇਸ ਸਬੰਧੀ ਸੀਬੀਡੀਟੀ ਵੱਲੋਂ ਕਈ ਵਾਰ ਅਲਰਟ ਵੀ ਜਾਰੀ ਕੀਤਾ ਜਾ ਚੁੱਕਾ ਹੈ। CBDT ਨੇ ਕਿਹਾ ਹੈ ਕਿ 30 ਜੂਨ ਤੋਂ ਬਾਅਦ ਵੀ ਜੇਕਰ ਤੁਹਾਡਾ ਆਧਾਰ ਪੈਨ ਨਾਲ ਲਿੰਕ ਨਹੀਂ ਹੁੰਦਾ ਹੈ ਤਾਂ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਲੱਗੇਗਾ।
ਦੱਸ ਦੇਈਏ ਕਿ 31 ਮਾਰਚ 2023 ਤੱਕ ਤੁਸੀਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ, ਜੋ ਵੀ ਇਨ੍ਹਾਂ ਦੋ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕਰੇਗਾ, ਉਸ ਦਾ ਪੈਨ ਵੀ ਬੇਕਾਰ ਹੋ ਜਾਵੇਗਾ। ਇਸ ਤੋਂ ਬਾਅਦ ਪੈਨ ਕਾਰਡ ਧਾਰਕ ਬੈਂਕ ‘ਚ ਖਾਤਾ ਖੋਲ੍ਹਣ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਵਿੱਤੀ ਲੈਣ-ਦੇਣ ਨਹੀਂ ਕਰ ਸਕਣਗੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.