SIM card ਬਾਰੇ ਆਏ ਨਵੇਂ ਨਿਯਮ, ਨਾ ਮੰਨਣ ਵਾਲੇ ਉੱਤੇ ਲੱਗ ਸਕਦਾ 10 ਲੱਖ ਦਾ ਜੁਰਮਾਨਾ

Rajneet Kaur
3 Min Read

ਨਿਊਜ਼ ਡੈਸਕ: ਅੱਜ ਕੱਲ੍ਹ ਦੇ Globalised ਜ਼ਮਾਨੇ ਵਿੱਚ ਸਾਈਬਰ ਧੋਖਾਧੜੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਾਈਬਰ ਧੋਖਾਧੜੀਆਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੀ ਨਵੇਂ ਨਿਯਮ ਬਣਾਏ ਗਏ ਹਨ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਅਤੇ ਇੱਕ ਹੀ ਸ਼ਨਾਖਤੀ ਕਾਰਡ ਉੱਤੇ ਸੈਂਕੜੇ ਸਿਮ ਕਾਰਡ ਐਕਟੀਵੇਟ ਹੋਣ ਦੀ ਸੂਰਤ ਵਿੱਚ ਸਰਕਾਰ ਨੂੰ ਕਈ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਸਿਮ ਕਾਰਡ ਦੀ ਵਿਕਰੀ ਲਈ ਨਿਯਮਾਂ ਵਿੱਚ ਸਖ਼ਤੀ ਵਧਾ ਦਿੱਤੀ ਹੈ।

ਸਰਕਾਰ ਨੇ ਬਲਕ ਸਿਮ ਜਾਰੀ ਕਰਨ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਹੈ। ਨਵੇਂ ਨਿਯਮਾਂ ਦੇ ਅਨੁਸਾਰ ਹੁਣ ਟੈਲੀਕਾਮ ਕੰਪਨੀਆਂ ਨੂੰ ਹੀ ਸਿਮ ਕਾਰਡ ਵੇਚਣ ਵਾਲੇ ਡੀਲਰਾਂ ਦੀ ਵੈਰੀਫੀਕੇਸ਼ਨ ਕਰਨੀ ਪਵੇਗੀ। ਪੁਸ਼ਟੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਿਮ ਕਾਰਡ ਦੀ ਵਿਕਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। KYC ਤੋਂ ਬਿਨਾਂ ਟੈਲੀਕਾਮ ਕੰਪਨੀਆਂ ਕਿਸੇ ਵੀ ਦੁਕਾਨ ਨੂੰ ਆਪਣੇ ਸਿਮ ਕਾਰਡ ਵੇਚਣ ਦੀ ਇਜਾਜ਼ਤ ਨਹੀਂ ਦੇਣਗੀਆਂ। ਜੇਕਰ ਕੋਈ ਕੰਪਨੀ ਬਿਨਾਂ KYC ਦੇ ਸਿਮ ਵੇਚਣ ਦੀ ਇਜਾਜ਼ਤ ਦਿੰਦੀ ਹੈ ਤਾਂ ਉਸ ਤੇ ਪ੍ਰਤੀ ਦੁਕਾਨ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਨਵੇਂ ਨਿਯਮ ਧੋਖਾਧੜੀ ਰਾਹੀਂ ਮੋਬਾਈਲ ਸਿਮ ਕਾਰਡਾਂ ਦੀ ਵਿਕਰੀ ਨੂੰ ਰੋਕਣ ਦੇ ਉਦੇਸ਼ ਨਾਲ ਬਣਾਏ ਗਏ ਹਨ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ ਅਤੇ ਟੈਲੀਕਾਮ ਆਪਰੇਟਰਾਂ ਨੂੰ 30 ਸਤੰਬਰ ਤੋਂ ਪਹਿਲਾਂ ਸਾਰੇ ਪੁਆਇੰਟ ਆਫ਼ ਸੇਲ ਨੂੰ ਰਜਿਸਟਰ ਕਰਨਾ ਹੋਵੇਗਾ।

ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਸਰਕਾਰ ਸਾਈਬਰ ਧੋਖਾਧੜੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਸਰਕਾਰ ਨੇ 66,000 ਫ਼ਰਜ਼ੀ ਵਟਸਐਪ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। 67,000 ਸਿਮ ਕਾਰਡ ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਤੱਕ 52 ਲੱਖ ਮੋਬਾਈਲ ਸਿਮ ਬੰਦ ਹੋ ਚੁੱਕੇ ਹਨ। ਅਸ਼ਵਨੀ ਵੈਸ਼ਨਵ ਮੁਤਾਬਿਕ ਹੁਣ ਤੱਕ ਧੋਖੇਬਾਜ਼ਾਂ ਦੁਆਰਾ ਵਰਤੇ ਗਏ ਲਗਭਗ 8 ਲੱਖ ਬੈਂਕ ਵਾਲੇਟ ਖਾਤੇ ਫ੍ਰੀਜ਼ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਸਿਮ ਕਾਰਡ ਵੇਚਣ ਵਾਲੇ ਵਪਾਰੀਆਂ ਨੂੰ 12 ਮਹੀਨਿਆਂ ਦਾ ਸਮਾਂ ਦਿੱਤਾ ਹੈ, ਜਿਸ ਵਿੱਚ ਉਹ ਆਪਣੀ ਵੈਰੀਫੀਕੇਸ਼ਨ ਅਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

- Advertisement -

ਕੀ ਹਨ ਨਵੇਂ ਨਿਯਮ?

  • ਸਿਮ ਕਾਰਡ ਵੇਚਣ ਵਾਲੇ ਵਪਾਰੀਆਂ ਨੂੰ ਹੁਣ ਪੁਲਿਸ ਵੈਰੀਫੀਕੇਸ਼ਨ ਦੇ ਨਾਲ ਬਾਇਓਮੈਟ੍ਰਿਕ ਵੈਰੀਫੀਕੇਸ਼ਨ ਕਰਵਾਉਣੀ ਪਵੇਗੀ।
  • ਸਿਮ ਕਾਰਡ ਵੇਚਣ ਤੋਂ ਪਹਿਲਾਂ KYC ਤੋਂ ਇਜਾਜ਼ਤ ਲੈਣੀ ਲਾਜ਼ਮੀ।
  • ਡੀਲਰਾਂ ਦੀ ਵੈਰੀਫੀਕੇਸ਼ਨ ਹੋਈ ਲਾਜ਼ਮੀ।
  • ਦੂਰਸੰਚਾਰ ਵਿਭਾਗ ਵੱਲੋਂ ਗ਼ੈਰ ਰਜਿਸਟਰਡ ਡੀਲਰਾਂ ਰਾਹੀਂ ਸਿਮ ਕਾਰਡਾਂ ਦੀ ਵਿਕਰੀ ਲਈ ਦੂਰਸੰਚਾਰ ਆਪਰੇਟਰਾਂ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
  • ਟੈਲੀਕਾਮ ਆਪਰੇਟਰ ਕੋਲ ਡੀਲਰਾਂ ਦੀ ਰਜਿਸਟ੍ਰੇਸ਼ਨ ਹੋਈ ਲਾਜ਼ਮੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment