ਵੱਡੀ ਖਬਰ : ਸਿੱਧੂ ਮੂਸੇ ਵਾਲਾ ਦੇ ਗੀਤ ‘ਤੇ ਅਦਾਲਤ ਨੇ ਲਗਾਈ ਰੋਕ!

Global Team
2 Min Read

Sidhu Moose Wala new song ‘jandi vaar’ will not release: : ਪ੍ਰਸਿੰਧ ਪੰਜਾਬੀ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਅਕਸਰ ਹੀ ਚਰਚਾ ‘ਚ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਉਨ੍ਹਾਂ ਦੇ ਗੀਤ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਧੀ ਮਾਨਸਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਲਗਾਈ ਗਈ ਹੈ। ਦਰਅਸਲ ਸਿੱਧੂ ਮੂਸੇ ਵਾਲਾ ਦਾ ਗੀਤ ਜਾਂਦੀ ਵਾਰ ਰਿਲੀਜ਼ ਹੋਣ ਜਾ ਰਿਹਾ ਸੀ। ਇਹ ਗੀਤ ਸਿੱਧੂ ਮੂਸੇ ਵਾਲਾ ਅਤੇ ਅਫਸਾਨਾ ਖਾਂ ਵੱਲੋਂ ਗਾਇਆ ਗਿਆ ਹੈ।

ਅਦਾਲਤ ਵੱਲੋਂ ਨਾ ਸਿਰਫ ਗੀਤ ‘ਤੇ ਪਬੰਧੀ ਲਗਾਈ ਗਈ ਹੈ ਬਲਕਿ ਇਸ ਦਾ ਪੋਸਟਰ ਹਟਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਇੱਥੇ ਹੀ ਬੱਸ ਨਹੀਂ ਅਦਾਲਤ ਵੱਲੋਂ ਸੰਗੀਤਕਾਰ ਸਲੀਮ ਮਰਚੈਂਟ ਨੂੰ ਵੀ ਨੋਟਿਸ ਭੇਜ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਬਾਬਤ ਜਾਣਕਾਰੀ ਖੁਦ ਸਲੀਮ ਵੱਲੋਂ ਵੀਡੀਓ ਜਾਰੀ ਕਰਕੇ ਵੀ ਦਿੱਤੀ ਗਈ ਹੈ। ਸਲੀਮ ਦਾ ਕਹਿਣਾ ਹੈ ਕਿ ਭਾਵੇਂ ਸਿੱਧੂ ਨੂੰ ਸੁਣਨ ਵਾਲੇ ਇਸ ਗੀਤ ਲਈ ਬੇਤਾਬ ਹਨ ਪਰ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਗੀਤ ਰਿਲੀਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਤਾ  ਪਿਤਾ ਅਜੇ ਨਹੀਂ ਚਾਹੁੰਦੇ ਕਿ ਇਹ ਗੀਤ ਰਿਲੀਜ਼ ਹੋਵੇ ਜਿਸ ਕਾਰਨ ਇਹ ਗੀਤ ਨੂੰ ਰਿਲੀਜ਼ ਕਰਨ ਤੋਂ ਰੋਕ ਲਿਆ ਗਿਆ ਹੈ ਅਤੇ ਜਿਵੇਂ ਹੀ ਸਿੱਧੂ ਦੇ ਮਾਤਾ ਪਿਤਾ ਦੀ ਸਹਿਮਤੀ ਬਣਦੀ ਹੈ ਇਹ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਪੇਸ਼ ਕੀਤਾ ਜਾਵੇਗਾ।

Share this Article
Leave a comment