ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਫਿਰ ਹੋਈਆਂ ਛੁੱਟੀਆਂ

Rajneet Kaur
2 Min Read

ਪੰਜਾਬ ‘ਚ ਹੜ੍ਹ ਆਉਣ ਕਾਰਨ ਕਈ ਜ਼ਿਲੇ ਨੁਕਸਾਨੇ ਗਏ ਸਨ। ਜਿਸ ਕਾਰਨ ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਦੀ ਛੁੱਟੀਆਂ ਕਰ ਦਿਤੀਆਂ ਗਈਆਂ ਸਨ।ਜਿਸ ਤੋਂ ਬਾਅਦ ਹਾਲਾਤ ਸਹੀ ਹੋਣ ਤੇ ਕਈ ਸਕੂਲ ਖੋਲ੍ਹ ਦਿਤੇ ਗਏ ਹਨ।ਇਸਦੇ ਨਾਲ ਹੀ CM ਮਾਨ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੇ ਇਲਾਕਿਆਂ ਵਿਚ ਹੜ੍ਹ ਨਾਲ ਸਕੂਲ ਪ੍ਰਭਾਵਿਤ ਹੋਏ ਹਨ, ਉਥੇ ਡੀਸੀ ਵੱਲੋਂ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਲੋਹੀਆਂ ਖਾਸ ਅਤੇ ਸਬ ਡਵੀਜ਼ਨ ਸ਼ਾਹਕੋਟ ਦੇ 4 ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਮੁੰਡੀ ਚੋਹਲੀਆਂ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ ਅਤੇ ਧੱਕਾ ਬਸਤੀ ਦੇ ਪ੍ਰਾਇਮਰੀ ਸਕੂਲਾਂ ਵਿੱਚ 24 ਜੁਲਾਈ ਤੋਂ 26 ਜੁਲਾਈ ਤੱਕ ਛੁੱਟੀਆਂ ਐਲਾਨ ਕੀਤੀਆਂ ਹਨ। ਇਹਨਾਂ ਸਕੂਲਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ। ਜਿਸ ਕਰਕੇ ਬੱਚਿਆਂ ਨੂੰ ਸਕੂਲ ਵਿੱਚ ਨਾ ਆਉਣ ਲਈ ਕਿਹਾ ਗਿਆ ਹੈ।

ਜ਼ਿਲ੍ਹਾ ਮਾਨਸਾ ਦੇ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਬੁਢਲਾਡਾ ਦੇ ਨੇੜੇ ਚਾਂਦਪੁਰਾ ਵਿਖੇ ਘੱਗਰ ਵਿਚ ਪਾੜ ਪੈਣ ਕਾਰਨ ਕੁਝ ਪਿੰਡਾਂ ਤੇ ਸ਼ਹਿਰਾਂ ਵਿਚ ਪਾਣੀ ਦਾ ਪੱਧਰ ਕਾਫੀ ਵੱਦ ਗਿਆ ਹੈ। ਕੁਝ ਸਕੂਲਾਂ ਤੇ ਇਲਾਕਿਆਂ ਵਿਚ ਪਾਮੀ ਭਰ ਗਿਆ ਹੈ। ਇਸ ਲਈ ਉਨ੍ਹਾਂ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਸਕੂਲਾਂ ਵਿਚ ਇਮਾਰਤ ਨੁਕਸਾਨੀ ਗਈ ਹੋਵੇ ਉਥੇ ਛੁੱਟੀ ਐਲਾਨੀ ਜਾਵੇ।ਬੁਢਲਾਡਾ ਦੇ ਪਿੰਡਾਂ ਗੋਰਖਨਾਥ, ਬੀਰੇਵਾਲਾ ਡੋਗਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਅਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ, ਸਾਧੂਵਾਲਾ,ਫੂਸਮੰਡੀ, ਖੈਰਾ ਖੁਰਦ ਅਤੇ ਸਰਦੂਲਗੜ੍ਹ ਦੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਚ 26 ਜੁਲਾਈ 2023 ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਸ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਨਵੇਂ ਹੁਕਮ ਡੀਸੀ ਵੱਲੋਂ ਜਾਰੀ ਕੀਤੇ ਜਾਣਗੇ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment