BIG NEWS : ਦਿੱਲੀ ਤੋਂ ਛੱਤੀਸਗੜ੍ਹ ਜਾ ਰਹੀ ਦੁਰਗ ਐਕਸਪ੍ਰੈਸ ਦੀਆਂ ਚਾਰ ਬੋਗੀਆਂ ਨੂੰ ਲੱਗੀ ਅੱਗ (VIDEO)

TeamGlobalPunjab
2 Min Read

ਮੋਰੇਨਾ (ਮੱਧ ਪ੍ਰਦੇਸ਼) : ਦਿੱਲੀ ਤੋਂ ਛੱਤੀਸਗੜ੍ਹ ਜਾ ਰਹੀ ਦੁਰਗ ਐਕਸਪ੍ਰੈਸ ਸ਼ੁੱਕਰਵਾਰ ਨੂੰ ‘ਬਰਨਿੰਗ ਟਰੇਨ’ ਬਣ ਗਈ। ਇਸ ਗੱਡੀ ਦੀਆਂ ਚਾਰ 4 ਏ.ਸੀ. ਬੋਗੀਆਂ ਨੂੰ ਅੱਗ ਲੱਗ ਗਈ।

ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 4 ਵਜੇ ਰਾਜਸਥਾਨ ਦੇ ਧੌਲਪੁਰ ਅਤੇ ਮੱਧ ਪ੍ਰਦੇਸ਼ ਦੇ ਮੋਰੇਨਾ ਵਿਚਕਾਰ ਵਾਪਰੀ ।

 

- Advertisement -

ਤੇਜ਼ੀ ਨਾਲ ਫੈਲੀ ਅੱਗ ਕਾਰਨ ਬੋਗੀਆਂ ਧੂੰਏ ਨਾਲ ਭਰ ਗਈਆਂ। ਹੰਗਾਮੀ ਸਥਿਤੀ ‘ਚ ਰੇਲ ਗੱਡੀ ਨੂੰ ਮੱਧ ਪ੍ਰਦੇਸ਼ ਦੇ ਮੋਰੇਨਾ ਦੇ ਹੇਤਮਪੁਰ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਹੋਈ ਹੈ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।

ਹੇਠਾਂ ਵੇਖੋ ਮੌਕੇ ਦੀ ਵੀਡੀਓ ;

 

 

ਜਾਣਕਾਰੀ ਮੁਤਾਬਕ ਇਹ ਅੱਗ ਟਰੇਨ 20848 ‘ਦੁਰਗ-ਊਧਮਪੁਰ ਐਕਸਪ੍ਰੈੱਸ’ ‘ਚ ਲੱਗੀ ਹੈ। ਟਰੇਨ ਦਿੱਲੀ ਤੋਂ ਦੁਰਗ ਜਾ ਰਹੀ ਸੀ।

- Advertisement -

 

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਰੇ ਯਾਤਰੀ ਸਮੇਂ ਸਿਰ ਟਰੇਨ ‘ਚੋਂ ਉਤਰ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਉਧਰ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨ ‘ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।

Share this Article
Leave a comment