ਤਲਵੰਡੀ ਸਾਬੋ : ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਾਰਡ ਨੰਬਰ-8 ‘ਚ ਗੋਲੀ ਚੱਲਣ ਦੀ ਘਟਨਾ ਵਾਪਰਨ ਨਾਲ ਸਿਆਸਤ ਗਰਮਾ ਗਈ ਹੈ। ਅਕਾਲੀਆਂ ਨੇ ਗੋਲੀ ਚਲਾਉਣ ਦੀ ਇਸ ਘਟਨਾ ਲਈ ਕਾਂਗਰਸੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਵੋਟਾਂ ਵਿੱਚ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਦਿਆਂ ਦੱਬ ਕੇ ਹੰਗਾਮਾ ਕੀਤਾ ਤੇ ਇਸ ਦੌਰਾਨ ਨਾਅਰੇਬਾਜੀ ਕੀਤੀ।