ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਫ਼ੈਸਲਿਆਂ ਨੂੰ ਪਲਟਣ ‘ਤੇ ਬਾਇਡਨ ਪ੍ਰਸ਼ਾਸਨ ਦਾ ਵਿਰੋਧ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ‘ਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਟਾਲ ਦਿੱਤਾ ਗਿਆ ਹੈ ਅਜੇ ਲਾਗੂ ਨਹੀਂ ਕੀਤਾ ਜਾਵੇਗਾ। ਬਾਇਡਨ ਪ੍ਰਸ਼ਾਸਨ ਨੇ ਟਰੰਪ ਕਾਲ ਦੇ ਇਸ ਨਿਯਮ ‘ਚ ਦੇਰੀ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ।

ਅਮਰੀਕਾ ਦੇ ਕਿਰਤ ਵਿਭਾਗ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ ਅਨੁਸਾਰ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਤੇ ਉਸ ਨਾਲ ਲਾਗੂ ਕਰਨ ਦੀ ਮਿਆਦ ਨੂੰ ਹੋਰ ਅੱਗੇ ਪਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਿਯਮ ਨੂੰ ਪ੍ਰਭਾਵੀ ਕਰਨ ਦੀਆਂ ਤਰੀਕਾਂ 14 ਮਈ ਤੇ ਇਕ ਜੁਲਾਈ ਹਨ। ਵਿਭਾਗ ਨੇ ਬਿਆਨ ‘ਚ ਦੱਸਿਆ ਕਿ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ‘ਚ ਹੋਰ ਦੇਰੀ ਤੋਂ ਪਹਿਲੇ ਆਮ ਲੋਕਾਂ ਦੀ ਰਾਇ ਲਈ ਜਾਵੇਗੀ।

ਅਮਰੀਕਾ ਦੇ ਇਕ ਸਮੂਹ ਨੇ ਸਾਬਕਾ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਕੁਝ ਫ਼ੈਸਲਿਆਂ ਨੂੰ ਪਲਟਣ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ। ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਮਾਰਫ ਨੇ ਖ਼ਾਸ ਤੌਰ ‘ਤੇ ਵੀਜ਼ੇ ਦੀ ਵੰਡ ‘ਚ ਲਾਟਰੀ ਵਿਵਸਥਾ ਨੂੰ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।

ਐੱਚ-1ਬੀ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਉੱਚ ਸਿੱਖਿੱਅਤ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ‘ਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ।

- Advertisement -

TAGGED: , ,
Share this Article
Leave a comment