ਡੋਕਲਾਮ ਵਿਵਾਦ ‘ਤੇ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਬਦਲਿਆ ਆਪਣਾ ਸਟੈਂਡ, ਚੀਨ ਬਾਰੇ ਕਹੀ ਇਹ ਗੱਲ,ਭਾਰਤ ‘ਚ ਵਧ ਸਕਦਾ ਹੈ ਤਣਾਅ

Rajneet Kaur
3 Min Read

ਨਿਊਜ਼ ਡੈਸਕ: ਡੋਕਲਾਮ ਵਿਵਾਦ ‘ਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਦੇ ਬਿਆਨ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਲੋਟੇ ਸ਼ੇਰਿੰਗ ਨੇ ਕਿਹਾ ਕਿ ਚੀਨ ਨੂੰ ਵੀ ਡੋਕਲਾਮ ਵਿਵਾਦ ਨੂੰ ਸੁਲਝਾਉਣ ਦਾ ਬਰਾਬਰ ਦਾ ਅਧਿਕਾਰ ਹੈ। ਡੋਕਲਾਮ ਪਠਾਰ ਭਾਰਤ, ਚੀਨ ਅਤੇ ਭੂਟਾਨ ‘ਤੇ ਸਥਿਤ ਹੈ। ਸਾਲ 2017 ਤੋਂ ਡੋਕਲਾਮ ਨੂੰ ਲੈ ਕੇ ਤਿੰਨ ਦੇਸ਼ਾਂ ‘ਚ ਤਣਾਅ ਬਣਿਆ ਹੋਇਆ ਹੈ।

ਸ਼ੇਰਿੰਗ ਨੇ ਅੱਗੇ ਕਿਹਾ ਕਿ ਭੂਟਾਨ ਤਿਆਰ ਹੈ ਅਤੇ ਜਿਵੇਂ ਹੀ ਬਾਕੀ ਦੋਵੇਂ ਧਿਰਾਂ ਤਿਆਰ ਹੋਣਗੀਆਂ, ਗੱਲਬਾਤ ਹੋ ਸਕਦੀ ਹੈ। ਉਨ੍ਹਾਂ  ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਚੀਨ ਦੁਆਰਾ ਭੂਟਾਨ ਵਿੱਚ ਪਿੰਡਾਂ ਜਾਂ ਬਸਤੀਆਂ ਦੇ ਰੂਪ ਵਿੱਚ ਕੋਈ ਘੁਸਪੈਠ ਕੀਤੀ ਗਈ ਸੀ, ਜਿਵੇਂ ਕਿ ਮੀਡੀਆ ਦੁਆਰਾ ਪਹਿਲਾਂ ਰਿਪੋਰਟ ਕੀਤੀ ਗਈ ਸੀ। ਖੇਤਰੀ ਵਿਵਾਦ ਦਾ ਹੱਲ ਲੱਭਣ ਵਿੱਚ ਚੀਨ ਦੀ ਸ਼ਮੂਲੀਅਤ ਬਾਰੇ ਭੂਟਾਨ ਦੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਭਾਰਤ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਡੋਕਲਾਮ ਵਿੱਚ ਚੀਨ ਦੇ ਵਿਸਥਾਰ ਦਾ ਸਖ਼ਤ ਵਿਰੋਧ ਕਰ ਰਿਹਾ ਹੈ ਕਿਉਂਕਿ ਪਠਾਰ ਸੰਵੇਦਨਸ਼ੀਲ ਸਿਲੀਗੁੜੀ ਕਾਰੀਡੋਰ ਦੇ ਨੇੜੇ ਹੈ। ਆਪਣੇ ਬਿਆਨ ਨਾਲ ਲੋਟੇ ਸ਼ੇਰਿੰਗ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਡੋਕਲਾਮ ਦੇ ਤਿਕੋਣੀ ਜੰਕਸ਼ਨ ‘ਤੇ ਭਾਰਤ, ਚੀਨ ਅਤੇ ਭੂਟਾਨ ਵਿਚਾਲੇ ਵਿਵਾਦ ਨੂੰ ਗੱਲਬਾਤ ਕਰਕੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼ੇਰਿੰਗ ਨੇ 2019 ਵਿੱਚ ਚੀਨ ਦੇ ਗੈਰ-ਕਾਨੂੰਨੀ ਨਿਰਮਾਣ ਦਾ ਵਿਰੋਧ ਕੀਤਾ ਸੀ। ਇਕ ਬਿਆਨ ਅਨੁਸਾਰ ਉਨ੍ਹਾਂ ਕਿਹਾ ਸੀ ਕਿ  ਕਿਸੇ ਵੀ ਪੱਖ ਨੂੰ ਤਿੰਨਾਂ ਦੇਸ਼ਾਂ ਵਿਚਾਲੇ ਮੌਜੂਦਾ ਟ੍ਰਾਈ-ਜੰਕਸ਼ਨ ਪੁਆਇੰਟ ਦੇ ਨੇੜੇ ਇਕਪਾਸੜ ਤੌਰ ‘ਤੇ ਕੁਝ ਨਹੀਂ ਕਰਨਾ ਚਾਹੀਦਾ। ਦਹਾਕਿਆਂ ਤੋਂ ਡੋਕਲਾਮ ਟ੍ਰਾਈ-ਜੰਕਸ਼ਨ ਪੁਆਇੰਟ ਨੂੰ ਅੰਤਰਰਾਸ਼ਟਰੀ ਨਕਸ਼ੇ ‘ਚ ਦਿਖਾਇਆ ਗਿਆ ਹੈ। ਇਹ Batang La ‘ਤੇ ਸਥਿਤ ਹੈ। ਚੀਨ ਦੀ ਚੁੰਬੀ ਘਾਟੀ ਬਾਤਾਂਗ ਲਾ ਦੇ ਉੱਤਰ ਵਿੱਚ ਹੈ, ਜਦੋਂ ਕਿ ਭੂਟਾਨ ਦੱਖਣ-ਪੂਰਬ ਵਿੱਚ ਅਤੇ ਭਾਰਤ ਦਾ ਸਿੱਕਮ ਰਾਜ ਪੱਛਮ ਵਿੱਚ ਹੈ। ਚੀਨ ਚਾਹੁੰਦਾ ਹੈ ਕਿ ਟ੍ਰਾਈ-ਜੰਕਸ਼ਨ ਨੂੰ ਬਾਤਾਂਗ ਲਾ ਤੋਂ ਲਗਭਗ 7 ਕਿਲੋਮੀਟਰ ਦੱਖਣ ਵਿਚ ਮਾਊਂਟ ਜਿਪਮੋਚੀ ਨਾਮਕ ਚੋਟੀ ‘ਤੇ ਤਬਦੀਲ ਕੀਤਾ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪੂਰਾ ਡੋਕਲਾਮ ਪਠਾਰ ਕਾਨੂੰਨੀ ਤੌਰ ‘ਤੇ ਚੀਨ ਦਾ ਹਿੱਸਾ ਬਣ ਜਾਵੇਗਾ, ਜੋ ਭਾਰਤ ਨੂੰ ਮਨਜ਼ੂਰ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment