ਪੰਜਾਬ ‘ਚ ਚੋਣ ਪ੍ਰਚਾਰ ਰੁਕਿਆ, ਕੱਲ੍ਹ ਪੈਣਗੀਆਂ ਵੋਟਾਂ, ਦਾਅ ‘ਤੇ ਲੱਗੀ ਦਿੱਗਜਾ ਦੀ ਸਾਖ 

TeamGlobalPunjab
2 Min Read

ਨਿਊਜ਼ ਡੈਸਕ- ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁੱਕਰਵਾਰ ਸ਼ਾਮ 6 ਵਜੇ ਖਤਮ ਹੋ ਗਿਆ। ਆਖਰੀ ਦਿਨ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਰੋਡ ਸ਼ੋਅ ਅਤੇ ਰੈਲੀਆਂ ਕਰਕੇ ਪੂਰਾ ਜ਼ੋਰ ਲਾਇਆ। ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਤੀਜੇ ਪੜਾਅ ਦੀਆਂ ਚੋਣਾਂ ਲਈ ਪ੍ਰਚਾਰ ਵੀ ਰੁਕ ਗਿਆ ਹੈ। ਯੂਪੀ ਵਿੱਚ 18ਵੀਂ ਵਿਧਾਨ ਸਭਾ ਦੇ ਗਠਨ ਲਈ ਤੀਜੇ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵੋਟਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕੁੱਲ 1304 ਉਮੀਦਵਾਰ ਮੈਦਾਨ ਵਿੱਚ ਹਨ। ਇੱਥੇ ਸੱਤਾਧਾਰੀ ਕਾਂਗਰਸ ਬਹੁ-ਪੱਖੀ ਮੁਕਾਬਲੇ ਵਿੱਚ ਫਸ ਗਈ ਹੈ। ਆਮ ਆਦਮੀ ਪਾਰਟੀ ਅਤੇ ਸਾਂਝਾ ਸਮਾਜ ਮੋਰਚਾ ਸਾਰੀਆਂ 117 ਸੀਟਾਂ ‘ਤੇ ਚੋਣ ਲੜ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) 97 ਅਤੇ ਇਸ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ 20 ਸੀਟਾਂ ‘ਤੇ ਚੋਣ ਲੜ ਰਹੀ ਹੈ। ਭਾਜਪਾ 68 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦਕਿ ਉਸ ਦੀ ਭਾਈਵਾਲ ਪੰਜਾਬ ਲੋਕ ਕਾਂਗਰਸ 34 ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) 15 ਸੀਟਾਂ ‘ਤੇ ਚੋਣ ਲੜ ਰਹੀ ਹੈ। ਸੂਬੇ ਦੇ 2,14,99,804 ਵੋਟਰ 20 ਫਰਵਰੀ ਨੂੰ ਵੋਟ ਪਾਉਣਗੇ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ.ਐਸ.ਕਰੁਣਾ ਰਾਜੂ ਨੇ 20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਸਬੰਧੀ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਬਾਹਰਲੇ ਇਲਾਕਿਆਂ ਤੋਂ ਚੋਣ ਪ੍ਰਚਾਰ ਲਈ ਆਏ ਆਗੂਆਂ ਤੇ ਵਰਕਰਾਂ ਨੂੰ ਹਲਕਾ ਛੱਡਣਾ ਪਵੇਗਾ। ਸ਼ਰਾਬ ਦੇ ਠੇਕੇ ਵੀ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਵੋਟਿੰਗ ਖਤਮ ਹੋਣ ਤੱਕ ਬੰਦ ਰਹਿਣਗੇ।

 ਡਾ. ਰਾਜੂ ਨੇ ਦੱਸਿਆ ਕਿ ਸਾਰੇ ਸਰਕਲਾਂ, ਕਮਿਊਨਿਟੀ ਸੈਂਟਰਾਂ, ਧਰਮਸ਼ਾਲਾਵਾਂ, ਗੈਸਟ ਹਾਊਸਾਂ ਅਤੇ ਹੋਰ ਥਾਵਾਂ ਦੀ ਚੈਕਿੰਗ ਕਰਕੇ ਇੱਥੇ ਠਹਿਰਣ ਵਾਲੇ ਵਿਅਕਤੀਆਂ ਦੀ ਸੂਚੀ ‘ਤੇ ਨਜ਼ਰ ਰੱਖੀ ਜਾਵੇਗੀ। ਇੱਕ ਵਾਰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਰੇਡੀਓ ਅਤੇ ਟੀਵੀ, ਸਿਨੇਮਾ ਆਦਿ ਸਮੇਤ ਕਿਸੇ ਵੀ ਹੋਰ ਸਾਧਨ ‘ਤੇ ਪ੍ਰਚਾਰ ਕਰਨਾ ਸੰਭਵ ਨਹੀਂ ਹੋਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment