ਵਾਸ਼ਿੰਗਟਨ:- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਹੋਰ ਭਾਰਤਵੰਸ਼ੀ 49 ਸਾਲਾ ਵਕੀਲ ਕਿਰਨ ਆਹੂਜਾ ਨੂੰ ਅਮਲਾ ਮੈਨੇਜਮੈਂਟ ਦਫਤਰ ਦਾ ਮੁਖੀ ਬਣਾਉਣ ਲਈ ਨਾਮਜ਼ਦ ਕੀਤਾ ਹੈ। ਇਹ ਵਿਭਾਗ ਅਮਰੀਕਾ ਦੇ 20 ਲੱਖ ਸਿਵਲ ਸੇਵਾ ਅਧਿਕਾਰੀਆਂ ਦੀ ਮੈਨੇਜਮੈਂਟ ਦੇ ਮਾਮਲਿਆਂ ਨੂੰ ਦੇਖਦਾ ਹੈ। ਜੇ ਸੈਨੇਟ ਕਿਰਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਕਿਰਨ ਇਸ ਉੱਚ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਹੋਵੇਗੀ।
ਦੱਸ ਦਈਏ ਕਿਰਨ ਆਹੂਜਾ 2015 ਤੋਂ 2017 ਤਕ ਅਮਲਾ ਮੈਨੇਜਮੈਂਟ ਦਫਤਰ ’ਚ ਡਾਇਰੈਕਟਰ ਦੇ ਚੀਫ਼ ਆਫ ਸਟਾਫ ਵਜੋਂ ਕੰਮ ਕਰ ਚੁੱਕੇ ਹਨ। ਕਿਰਨ ਨੂੰ ਲੋਕ ਸੇਵਾ ’ਚ ਲਗਪਗ ਦਸ ਸਾਲ ਦਾ ਤਜਰਬਾ ਹੈ। ਬਰਾਕ ਓਬਾਮਾ-ਬਾਇਡਨ ਪ੍ਰਸ਼ਾਸਨ ’ਚ ਵ੍ਹਾਈਟ ਹਾਊਸ ’ਚ ਛੇ ਸਾਲਾਂ ਤਕ ਇਕ ਯੋਜਨਾ ’ਚ ਕਾਰਜਕਾਰੀ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਨਾਲ ਹੀ ਕਿਰਨ ਨੂੰ ਤੇਜ਼ ਤਰਾਰ ਅਧਿਕਾਰੀ ਮੰਨਿਆ ਜਾ ਰਿਹਾ ਹੈ।