ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਰਤਨ ਕਰਦਿਆਂ ਕੈਲੋਫੋਰਨੀਆ ਦੇ ਰਾਗੀ ਨੇ ਲਏ ਆਖਰੀ ਸਾਹ

Global Team
1 Min Read

ਕੈਲੀਫੋਰਨੀਆ: ਭੇਤ ਕੋਈ ਨਹੀਂ ਪਾ ਸਕਦਾ ਬਈ ਰੱਬ ਦੇ ਰੰਗਾਂ ਦਾ ਕਹਿੰਦੇ ਨੇ ਕਿ ਇਨਸਾਨ ਨੂੰ ਮੌਤ ਕਦੋ ਤੇ ਕਿਥੇ ਆ ਜਾਵੇ ਇਸ ਬਾਰੇ ਉਸ ਨੂੰ ਵੀ ਪਤਾ ਨਹੀਂ ਹੁੰਦਾ ਪਰ ਕਈਆਂ ਨੂੰ ਅਜਿਹੀ ਮੌਤ ਮਿਲਦੀ ਹੈ। ਜਿਸ ਨੂੰ ਲੋਕ ਖੁਸ਼ਕਿਸਮਤ ਵਾਲਾ ਸਮਝਦੇ ਨੇ ਅਜਿਹਾ ਹੀ ਭਾਣਾ ਵਾਪਰਿਆ ਕੈਲੋਫੋਰਨੀਆ ਦੇ ਸ਼ਹਿਰ ਸੈਨਹੋਜ਼ੇ ਦੇ ਭਾਈ ਸਤਨਾਮ ਸਿੰਘ ਅਟਵਾਲ ਨਾਲ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਰਤਨ ਕਰਦਿਆਂ ਨੇ ਲਏ। ਜਿਸ ਦੀ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਤਨਾਮ ਸਿੰਘ ਕੀਰਤਨ ਕਰ ਰਹੇ ਨੇ ਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਵੀ ਬੈਠੇ ਨੇ ਤੇ ਕੁੱਝ ਕੁ ਪਲਾ ਬਾਅਦ ਕੀਰਤਨ ਕਰਦੇ ਕਰਦੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਭਾਈ ਸਤਨਾਮ ਸਿੰਘ ਦੀ ਇੱਛਾ ਸੀ ਕਿ ਉਨ੍ਹਾਂ ਦੀ ਮੌਤ ਕੀਰਤਨ ਕਰਦਿਆਂ ਦੀ ਹੋਵੇ ਸ਼ਾਇਦ ਵਾਹਿਗੁਰੂ ਨੇ ਉਨ੍ਹਾਂ ਦੀ ਆਖਰੀ ਇਛਾ ਪੂਰੀ ਕਰਤੀ ਸਹੀ ਹੀ ਕਹਿੰਦੇ ਨੇ ਕਿ ਭੇਤ ਕੋਈ ਨਹੀਂ ਪਾ ਸਕਦਾ ਬਈ ਰੱਬ ਦੇ ਰੰਗਾਂ ਦਾ….

Share This Article
Leave a Comment