ਕੈਨੇਡਾ ‘ਚ ਭਾਰਤੀ ਮੂਲ ਦੀ ਔਰਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਸੂਟਕੇਸ ‘ਚ ਪਾ ਕੇ ਸੜਕ ਕਿਨਾਰੇ ਸੁੱਟਿਆ

TeamGlobalPunjab
1 Min Read

ਟੋਰਾਂਟੋ : ਟੋਰਾਂਟੋ ਦੇ ਸਿਲਵਰ ਥੌਰਨ ਇਲਾਕੇ ‘ਚ ਬੀਤੇ ਦਿਨੀਂ ਇੱਕ ਭਾਰਤੀ ਮੂਲ ਦੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸੂਟਕੇਸ ‘ਚ ਪਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਇਸ ਮਾਮਲੇ ‘ਚ ਟੋਰਾਂਟੋ ਪੁਲਿਸ ਵਲੋਂ ਗ੍ਰਿਫਤਾਰੀ ਲਈ ਛਾਪੇ ਮਾਰੀ ਕੀਤੀ ਗਈ, ਜਿਨ੍ਹਾਂ ਦੇ ਆਧਾਰ ’ਤੇ ਸ਼ੱਕੀਆਂ ਦੀ ਪਛਾਣ ਸੰਭਵ ਹੋ ਸਕੀ। ਪੁਲਿਸ ਨੇ ਗ੍ਰਿਫਤਾਰ ਕੀਤੇ ਸ਼ੱਕੀਆਂ ਦੀ ਸ਼ਨਾਖ਼ਤ 35 ਸਾਲ ਦੇ ਆਂਦਰੇ ਬਾਰਟਲੀ ਅਤੇ 57 ਸਾਲ ਦੇ ਕ੍ਰਿਸਟੋਫ਼ਰ ਡੈਲੀ ਵਜੋਂ ਕੀਤੀ  ਹੈ, ਜਦਕਿ ਇਨ੍ਹਾਂ ਦੀ ਮਹਿਲਾ ਸਾਥੀ ਕੈਰੀਟਾ ਜੈਕਸਨ ਦੀ ਪੁਲਿਸ ਭਾਲ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੈਲੇਡਨ ਦੀ 41 ਸਾਲਾ ਵਸਨੀਕ ਵਰਸ਼ਾ ਗਜੁਲਾ ਵਜੋਂ ਕੀਤੀ ਹੈ, ਜਿਸ ਦਾ ਕਤਲ ਕਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬੀਤੀ 25 ਅਗਸਤ ਨੂੰ ਸਵੇਰੇ ਲਗਭਗ 11 ਵਜੇ ਕੀਲ ਸਟ੍ਰੀਟ ਅਤੇ ਹਿਲਰੀ ਐਵੇਨਿਊ ਇਲਾਕੇ ‘ਚ ਸ਼ੱਕੀ ਵਾਰਦਾਤ ਸਾਹਮਣੇ ਆਉਣ ’ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

Share this Article
Leave a comment