ਭਾਈ ਰਣਜੀਤ ਸਿੰਘ ਨੇ ਦਲਿਤਾਂ ਤੇ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਦਾ ਖੋਲ੍ਹਿਆ ਵੱਡਾ ਰਾਜ਼, ਕਹਿ ਤਾ ਅਜਿਹਾ ਕੁਝ ਜਿਹੜਾ ਬਾਦਲਾਂ ਨੂੰ ਨਹੀਂ ਆਵੇਗਾ ਪਸੰਦ

TeamGlobalPunjab
1 Min Read

[alg_back_button]

ਮੁਹਾਲੀ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਹਿੰਦੂਤਵ ਦਾ ਨਾਅਰਾ ਪੂਰੇ ਭਾਰਤ ਅੰਦਰ ਦਲਿਤਾਂ ਅਤੇ ਘੱਟ ਗਿਣਤੀਆਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਲਿਹਾਜਾ ਇਨ੍ਹਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਲੋੜ ਹੈ। ਭਾਈ ਰਣਜੀਤ ਸਿੰਘ ਨੇ ਮੰਗ ਕੀਤੀ ਕਿ ਦਿੱਲੀ ਅੰਦਰ ਢਾਹੇ ਗਏ ਗੁਰੂ ਰਵਿਦਾਸ ਮੰਦਰ ਨੂੰ ਮੁੜ ਉਸੇ ਥਾਂ ਬਣਾਇਆ ਜਾਵੇ ਜਿੱਥੇ ਉਹ ਪਹਿਲਾਂ ਸੀ। ਭਾਈ ਰਣਜੀਤ ਸਿੰਘ ਇੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਮੌਜੂਦਾ ਸਮਾਂ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਵਜੋਂ ਵਿਚਰ ਰਹੇ ਭਾਈ ਰਣਜੀਤ ਸਿੰਘ ਨੇ ਇਸ ਮੌਕੇ ਜਿੱਥੇ ਦਿੱਲੀ ‘ਚ ਰਵਿਦਾਸ ਮੰਦਰ ਢਾਹੇ ਜਾਣ ਦੀ ਨਿੰਦਾ ਕੀਤੀ ਉੱਥੇ ਦੂਜੇ ਪਾਸੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਸਰਕਾਰ ਅਜਿਹੇ ਮਾਮਲਿਆਂ ‘ਚ ਲੋਕਾਂ ਨੂੰ ਇਨਸਾਫ ਦੇਣ ‘ਤੇ ਕਸੂਰਵਾਰਾਂ ਨੂੰ ਜੇਲ੍ਹਾਂ ‘ਚ ਡੱਕਣ ਲਈ ਨਾਕਾਮ ਰਹੀ ਉੱਥੇ ਦੂਜੇ ਪਾਸੇ ਹੁਣ ਕੈਪਟਨ ਸਰਕਾਰ ਤੋਂ ਵੀ ਲੋਕਾਂ ਨੇ ਉਮੀਦ ਛੱਡ ਦਿੱਤੀ ਹੈ। ਭਾਈ ਰਣਜੀਤ ਸਿੰਘ ਨੇ ਮੰਗ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਵਿਅਕਤੀਆਂ ਨੂੰ ਵੀ ਹਵਾਲਾਤ ‘ਚ ਬੰਦ ਕਰਨਾ ਚਾਹੀਦਾ ਹੈ।

[alg_back_button]

Share this Article
Leave a comment