Home / News / ਸੰਤ ਢੱਡਰੀਆਂਵਾਲੇ ਨੂੰ ਨਿਹੰਗ ਸਿੰਘਾਂ ਨੇ ਦਿੱਤੀ ਧਮਕੀ

ਸੰਤ ਢੱਡਰੀਆਂਵਾਲੇ ਨੂੰ ਨਿਹੰਗ ਸਿੰਘਾਂ ਨੇ ਦਿੱਤੀ ਧਮਕੀ

ਸੰਗਰੂਰ: ਨਿਹੰਗ ਸਿੰਘਾਂ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਪਿੰਡ ‘ਚ ਦੀਵਾਨ ਨਾ ਲਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਦੀਵਾਨ ਅੱਜ ਦੁਪਹਿਰ 1 ਵਜੇ ਸਜ ਗਿਆ ਹੈ ਤੇ ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਉੱਧਰ ਦੂਜੇ ਪਾਸੇ ਢੱਡਰੀਆਂਵਾਲਾ ਨੇ ਵੀਡੀਓ ਰਾਹੀਂ ਆਪਣਾ ਬਿਆਨ ਜਾਰੀ ਕੀਤਾ ਹੈ ਜਿਸ ‘ਚ ਉਨ੍ਹਾਂ ਕਿਹਾ ਕਿ ਪਹਿਲਾਂ ਮੈਨੂੰ ਪੰਜਾਬ ਦੇ ਮਾਝੇ ‘ਚ ਦੀਵਾਨ ਲਗਾਉਣ ਤੋਂ ਰੋਕਿਆ ਗਿਆ ਤੇ ਹੁਣ ਮਾਲਵਾ ‘ਚ ਵੀ ਅਜਿਹਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੀਵਾਨ ਤਾਂ ਹਰ ਹਾਲਤ ਵਿੱਚ ਉੱਥੇ ਸਜ ਕੇ ਹੀ ਰਹੇਗਾ ਤੇ ਇਹ ਸ਼ਰੇਆਮ ਗੁੰਡਾਗਰਦੀ ਹੈ। ਇੱਥੇ ਜੇਕਰ ਕੋਈ ਵੀ ਝਗੜਾ ਜਾਂ ਵੱਡਾ ਵਿਵਾਦ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਦਾਰ ਅਜਨਾਲਾ ਗਰੁੱਪ ਹੋਵੇਗਾ ਜਿਨ੍ਹਾਂ ਢੱਡਰੀਆਂਵਾਲਾ ਦਾ ਦੀਵਾਨ ਰੋਕਣ ਦੀ ਧਮਕੀ ਦਿੱਤੀ ਹੈ।

ਇਸ ਮਾਮਲੇ ‘ਤੇ ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਪਿੰਡ ‘ਚ 1000 ਦੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Check Also

ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ ਫਾਰਮੂਲਾ ਲਾਗੂ : 240 ਮੁਲਾਜ਼ਮ ਹੋਣਗੇ ਸੇਵਾ ਮੁਕਤ

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ 58 ਸਾਲ ਦਾ ਫਾਰਮੂਲਾ ਲਾਗੂ …

Leave a Reply

Your email address will not be published. Required fields are marked *