ਜਲੰਧਰ: ਅੱਜ ਦੁਨੀਆ ਭਰ ‘ਚ ਜਿਥੇ ਲੋਕ ਨਵੇਂ ਸਾਲ ਦੀ ਆਮਦ ‘ਤੇ ਖੁਸ਼ੀਆਂ ਮਨਾ ਰਹੇ ਹਨ ਓਥੇ ਹੀ ਜਲੰਧਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਿਵ ਸੈਨਾ ਆਗੂ ਦੀ 22 ਸਾਲਾ ਧੀ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਦੇ ਘਰ ਵਿੱਚ ਉਸੇ ਧੀ ਦੇ ਜਨਮਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਨੇਤਾ ਦੀਪਕ ਕੰਬੋਜ ਦੀ ਧੀ ਮੁਨਮੁਨ ਚਿਤਵਾਨ ਦੀ ਗੀਜ਼ਰ ਗੈਸ ਚੜਨ ਨਾਲ ਮੌਤ ਹੋ ਗਈ। ਉਹ ਘਰ ਦੇ ਬਾਥਰੂਮ ਵਿੱਚ ਨਹਾਉਣ ਗਈ ਸੀ। ਇਸ ਦੌਰਾਨ ਗੀਜ਼ਰ ਨਾਲ ਜੁੜੇ ਪਾਈਪ ਵਿੱਚ ਤਕਨੀਕੀ ਨੁਕਸ ਪੈ ਗਿਆ, ਅਤੇ ਗੈਸ ਲੀਕ ਹੋਣ ਲੱਗੀ। ਬੰਦ ਬਾਥਰੂਮ ‘ਚ ਗੈਸ ਭਰਨ ਕਾਰਨ ਮੁਨਮੁਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਉਹ ਬਾਥਰੂਮ ਵਿੱਚ ਬੇਹੋਸ਼ ਹੋ ਗਈ। ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਈ, ਤਾਂ ਉਸਦੇ ਪਰਿਵਾਰ ਨੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ।
ਕਿਸੇ ਅਣਸੁਖਾਵੇਂ ਘਟਨਾ ਦੇ ਡਰੋਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਗਿਆ ਅਤੇ ਉਨ੍ਹਾਂ ਦੇਖਿਆ ਕਿ ਮੁਨਮੁਨ ਬੇਹੋਸ਼ ਪਈ ਸੀ। ਉਸਦੇ ਪਰਿਵਾਰ ਨੇ ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸਦੀ ਮੌਤ ਗੈਸ ਦਮ ਘੁੱਟਣ ਕਾਰਨ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਿਤਾ ਦੀਪਕ ਕੰਬੋਜ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ ‘ਤੇ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ, ਜਿਸ ਲਈ ਘਰ ਵਿੱਚ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਦਰਦਨਾਕ ਘਟਨਾ ਨਾਲ ਘਰ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

