ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਆਉਣ ਵਾਲੀ 2024 ਸੀਟਾਂ ਤੇ ਕਾਂਗਰਸ ਇੱਕਲੇ ਹੀ ਚੋਣ ਲੜੇਗੀ। ਬਾਜਵਾ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਹੈ।
ਅੱਜ ਮੁੱਖ CM ਮਾਨ ਨੇ ਬਾਜਵਾ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਕਿ “ਪ੍ਰਤਾਪ ਬਾਜਵਾ ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ,ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ।”
ਪ੍ਰਤਾਪ ਬਾਜਵਾ(ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ
— Bhagwant Mann (@BhagwantMann) September 26, 2023
CM ਮਾਨ ਦੇ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ “ਭਗਵੰਤ ਸ਼ਾਹ” ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ! ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ ‘ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
"ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ!
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ @BhagwantMann ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ… https://t.co/OJvNw5g5KA
— Partap Singh Bajwa (@Partap_Sbajwa) September 26, 2023