ਸਰਹਾਲੀ ਪੁਲਿਸ ਸਟੇਸ਼ਨ ‘ਚ ਗ੍ਰੇਨੇਡ ਹਮਲੇ ਤੋਂ ਬਾਅਦ ਥਾਣਾ ਮੁਖੀ ਪ੍ਰਕਾਸ਼ ਸਿੰਘ ਦਾ ਹੋਇਆ ਤਬਾਦਲਾ

Rajneet Kaur
2 Min Read

ਤਰਤਾਰਨ : ਥਾਣਾ ਸਰਹਾਲੀ ‘ਤੇ ਹੋਏ ਗ੍ਰੇਨੇਡ ਹਮਲੇ  ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (NIA) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸਰਹਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਆਈਏ ਦੇ ਨਾਲ ਸੀਐੱਸਐੱਫਐੱਲ ਦੀ ਟੀਮ ਵੀ ਮੌਜੂਦ ਹੈ ਜੋ ਫੋਰੈਂਸਿਕ ਤੱਥ ਇੱਕਠੇ ਕਰ ਰਹੀ ਹੈ। ਬੰਬ ਡਿਸਪੋਜ਼ੇਬਲ ਦਸਤਾ ਵੀ ਉੱਥੇ ਮੌਜੂਦ ਹੈ। ਹਾਲਾਂਕਿ ਲਾਂਚਰ ਦੇ ਗ੍ਰੇਨੇਡ ਕੱਲ੍ਹ ਹੀ ਬਰਾਮਦ ਕਰ ਲਏ ਗਏ ਸਨ। ਥਾਣੇ ਨੂੰ ਫਿਲਹਾਲ ਤਾਲਾ ਲਗਾਇਆ ਹੋਇਆ ਹੈ।

ਥਾਣਾ ਸਰਹਾਲੀ ‘ਤੇ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਥਾਣਾ ਸਦਰ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਦੇਰ ਸ਼ਾਮ ਜਾਂਚ ਏਜੰਸੀ ਦੇ ਦੋ ਅਧਿਕਾਰੀਆਂ ਨੇ ਸਰਹਾਲੀ ਥਾਣੇ ਦਾ ਦੌਰਾ ਕੀਤਾ। ਇਸ ਦੌਰਾਨ ਪੁਲਿਸ ਨੇ ਸੱਤ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਤਵਾਦੀ ਹਮਲੇ ਦੀ ਸ਼ੁਰੂਆਤੀ ਜਾਂਚ ‘ਚ ਪੁਲਿਸ ਨੇ ਰਾਕੇਟ ਲਾਂਚਰ ਅਤੇ ਪ੍ਰੋਪੈਲਰ ਬਰਾਮਦ ਕਰ ਲਿਆ ਹੈ। ਇੱਕ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਹਮਲੇ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment