ਭਗਵੰਤ ਸ਼ਾਹ” ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ :ਪ੍ਰਤਾਪ ਸਿੰਘ ਬਾਜਵਾ

Rajneet Kaur
1 Min Read

ਚੰਡੀਗੜ੍ਹ:  ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ।  ਉਨ੍ਹਾਂ ਨਾਲ ਹੀ ਕਿਹਾ ਕਿ  ਆਉਣ ਵਾਲੀ 2024 ਸੀਟਾਂ ਤੇ ਕਾਂਗਰਸ ਇੱਕਲੇ ਹੀ ਚੋਣ ਲੜੇਗੀ। ਬਾਜਵਾ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਹੈ।

ਅੱਜ ਮੁੱਖ CM ਮਾਨ ਨੇ ਬਾਜਵਾ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਕਿ “ਪ੍ਰਤਾਪ ਬਾਜਵਾ ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ,ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ।”

CM ਮਾਨ ਦੇ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ “ਭਗਵੰਤ ਸ਼ਾਹ” ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ! ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ ‘ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।

 

Share this Article
Leave a comment