ਜਾਮੁਨ ਸਵਾਦ ਦੇ ਨਾਲ ਨਾਲ ਸਿਹਤ ਲਈ ਵੀ ਨੇ ਗੁਣਕਾਰੀ

TeamGlobalPunjab
2 Min Read

ਨਿਊਜ਼ ਡੈਸਕ:- ਰਸਦਾਰ, ਮਿੱਠੇ ਜਾਮੁਨ ਸਿਰਫ ਸੁਆਦ ‘ਚ ਸ਼ਾਨਦਾਰ ਨਹੀਂ ਹੈ, ਇਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਜਾਮੁਨ ਦੇ ਬੀਜ ਸ਼ੂਗਰ ‘ਚ ਵੀ ਲਾਭ ਪਹੁੰਚਾਉਂਦੇ ਹਨ। ਵਿਟਾਮਿਨ ਸੀ ਤੇ ਆਇਰਨ ਨਾਲ ਭਰਪੂਰ, ਇਹ ਫਲ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੈ।

ਜਾਮੁਨ ਚਿਕਿਤਸਕ ਗੁਣਾਂ ਨਾਲ ਭਰਪੂਰ ਸੁਆਦੀ ਫਲ ਹੈ। ਇਹ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ, ਇਹ ਭਾਰ ਘਟਾਉਣ ਚ ਵੀ ਮਦਦ ਕਰਦਾ ਹੈ ਤੇ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਫਾਰਮੇਸੀ ਡਾਟ ਇਨ ਦੀ ਇਕ ਰਿਪੋਰਟ ਅਨੁਸਾਰ ਜਾਮਨ ਦਾ ਸੇਵਨ ਸ਼ੂਗਰ ਵਿੱਚ ਲਾਭਕਾਰੀ ਹੈ। ਜਾਮੁਨ ਦੇ ਬੀਜਾਂ ‘ਚ ਦੋ ਵੱਡੇ ਬਾਇਓਐਕਟਿਵ ਕੰਪਾਉਂਡਸ ਜੈਂਬੋਲੀਨ ਤੇ ਜੈਂਬੋਸੀਨ ਪਾਏ ਜਾਂਦੇ

ਜਾਮੁਨ ਦੇ ਬੀਜ ‘ਚ ਐਲੈਜੀਕ ਐਸਿਡ ਹੁੰਦਾ ਹੈ, ਜੋ ਕਿ ਇਕ ਬਹੁਤ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੈ। ਇਹ ਹਾਈ ਬਲੱਡ ਪ੍ਰੈਸ਼ਰ ਅਤੇ ਸੰਬੰਧਿਤ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦ ਕਰਦੇ ਹਨ।

- Advertisement -

ਜਾਮੁਨ ਦਾ ਗੂਦਾ ਤੇ ਇਸ ਦੇ ਬੀਜਾਂ ‘ਚ ਫਾਈਬਰ ਹੁੰਦਾ ਹੈ, ਜੋ ਕਿ ਭਾਰ ਘਟਾਉਣ ਵਿਚ ਮਦਦਗਾਰ ਹੈ। ਇਹ ਪਾਚਨ ਪ੍ਰਣਾਲੀ ਨੂੰ ਵੀ ਬਿਹਤਰ ਬਣਾਈ ਰੱਖਦਾ ਹੈ ਅਤੇ ਅਲਸਰ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਜਾਮਨ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਬੀਜ ਮੁਹਾਸੇ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ।

ਜਾਮਨ ‘ਚ ਐਂਟੀਬੈਕਟੀਰੀਅਲ ਤੱਤ ਵੀ ਹੁੰਦੇ ਹਨ। ਇਹ ਦੰਦਾਂ ਨੂੰ ਮਜ਼ਬੂਤ ​​ਰੱਖਣ ਵਿਚ ਲਾਭਦਾਇਕ ਹਨ।

ਜਾਮੁਨ ‘ਚ ਵਿਟਾਮਿਨ ਸੀ ਤੇ ਆਇਰਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਹ ਖੂਨ ਦੇ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਂਦਾ ਹੈ।

Share this Article
Leave a comment