ਕੰਗਨਾ ਰਣੌਤ ਕਿਸ ਮਸ਼ਹੂਰ ਰਾਜਨੇਤਾ ਦਾ ਕਿਰਦਾਰ ਨਿਭਾਉ, ਜਾਣਨ ਲਈ ਪੜੋ ਪੂਰੀ ਖਬਰ

TeamGlobalPunjab
1 Min Read

ਨਿਊਜ਼ ਡੈਸਕ :- ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੇਸ਼ ਦੀ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀਆਂ ’ਚ ਗਿਣਿਆ ਜਾਂਦਾ ਹੈ। ਬਹੁਤ ਘੱਟ ਰਾਜਨੇਤਾ ਅਜਿਹੇ ਹੋਏ ਹਨ, ਜਿਨ੍ਹਾਂ ਨੇ ਇੰਦਰਾ ਗਾਂਧੀ ਜਿਹੀ ਰਾਜਨੀਤਕ ਇੱਛਾ ਸ਼ਕਤੀ ਤੇ ਪਿਆਰ ਹਾਸਿਲ ਕੀਤਾ ਹੈ। ਰਾਜਨੀਤੀ ਦਾ ਇਹ ਤਾਕਤਵਰ ਕਿਰਦਾਰ ਵੱਡੇ ਪਰਦੇ ’ਤੇ ਨਜ਼ਰ ਆਵੇਗਾ, ਇਸ ਕਿਰਦਾਰ ਨੂੰ ਨਿਭਾਵੇਗੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ। ਬੀਤੇ ਸ਼ੁੱਕਰਵਾਰ ਨੂੰ ਕੰਗਨਾ ਨੇ ਆਪਣੀ ਇਸ ਰਾਜਨੀਤਕ ਫਿਲਮ ਦਾ ਐਲਾਨ ਕੀਤਾ ਹੈ।

ਦੱਸ ਦਈਏ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਕੀਤਾ ਗਿਆ ਹੈ। ਕੰਗਨਾ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਇਹ ਪ੍ਰਾਜੈਕਟ ਆਖ਼ਰੀ ਸਟੇਜ ’ਚ ਹੈ। ਇਹ ਇੰਦਰਾ ਦੀ ਬਾਇਓਪਿਕ ਫਿਲਮ ਨਹੀਂ ਹੋਵੇਗੀ। ਇਹ ਪੀਰੀਅਡ ਫਿਲਮ ਹੈ, ਜਿਸ ਰਾਹੀਂ ਦੇਸ਼ ਦੇ ਸਮਾਜਿਕ ਅਤੇ ਰਾਜਨੈਤਿਕਤਾ ’ਤੇ ਟਿੱਪਣੀ ਕੀਤੀ ਜਾਵੇਗੀ। ਫਿਲਮ ’ਚ ਕਈ ਦਿੱਗਜ ਕਲਾਕਾਰਾਂ ਦੀ ਐਂਟਰੀ ਹੋਵੇਗੀ।

ਇਸਤੋਂ ਇਲਾਵਾ ਕੰਗਨਾ ਨੇ ਕਿਹਾ ਕਿ ਉਹ ਭਾਰਤੀ ਰਾਜਨੈਤਿਕ ਇਤਿਹਾਸ ਦੀ ਆਈਕੋਨਿਕ ਲੀਡਰ ਦੇ ਕਿਰਦਾਰ ਨੂੰ ਨਿਭਾਉਣ ਲਈ ਉਹ ਕਾਫੀ ਉਤਸਾਹਿਤ ਹੈ। ਕੰਗਨਾ ਨੇ ਦੱਸਿਆ ਕਿ ਇਹ ਫਿਲਮ ਇਕ ਕਿਤਾਬ ’ਤੇ ਆਧਾਰਿਤ ਹੈ। ਕਿਤਾਬ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਹੈ। ਕੰਗਨਾ ਨੇ ਟਵੀਟ ਰਾਹੀਂ ਇਸ ਜਾਣਕਾਰੀ ਨੂੰ ਸ਼ੇਅਰ ਕੀਤਾ ਹੈ।

Share this Article
Leave a comment