ਬਠਿੰਡਾ ‘ਚ ਆਈ ਵੱਡੀ ਭਿਆਨਕ ਆਫਤ! ਪ੍ਰਸ਼ਾਸਨ ਵੀ ਹੋਇਆ ਸਾਵਧਾਨ!

TeamGlobalPunjab
2 Min Read

ਬਠਿੰਡਾ :  ਇੱਕ ਪਾਸੇ ਜਿੱਥੇ ਪੰਜਾਬ ਦੇ ਗੁਆਂਢ ‘ਚ ਪੈਂਦੀ ਨਵੀਂ ਦਿੱਲੀ ਅੰਦਰ ਪ੍ਰਦੂਸ਼ਣ ਦੀ ਮਾਤਰਾ ਬਹੁਤ ਵਧ ਗਈ ਹੈ ਅਤੇ ਉੱਥੇ ਹੈਲਥ ਐਮਰਜੈਂਸੀ ਵੀ ਲਾਗੂ ਹੋ ਗਈ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਬਠਿੰਡਾ ਅੰਦਰ ਵੀ ਕੁਝ ਅਜਿਹੇ ਹੀ ਹਾਲਾਤ ਬਣ ਗਏ ਹਨ। ਜਾਣਕਾਰੀ ਮੁਤਾਬਿਕ ਬਠਿੰਡਾ ਦੀਵਾਲੀ ‘ਤੇ ਜਿੱਥੇ ਸਭ ਤੋਂ ਘੱਟ ਪ੍ਰਦੂਸ਼ਣ ਕਰਨ ਵਾਲਾ ਦੂਜਾ ਜਿਲ੍ਹਾ ਬਣਿਆ ਹੈ ਉੱਥੇ ਹੀ ਹੁਣ ਇਸ ਜਿਲ੍ਹੇ ਦੇ  ਹਾਲਾਤ ਬਹੁਤ ਗੰਭੀਰ ਹੋ ਗਏ ਹਨ।

ਦੱਸ ਦਈਏ ਕਿ ਬਠਿੰਡਾ ਜਿਲ੍ਹੇ ਦੀ ਹਵਾ ਇਸ ਕਦਰ ਦੂਸ਼ਿਤ ਹੋਈ ਦੱਸੀ ਜਾਂਦੀ ਹੈ ਕਿ ਵਿਜੀਵਿਲਟੀ 300 ਮੀਟਰ ਤੱਕ ਹੀ ਰਹਿ ਗਈ ਸੀ। ਦੱਸਣਯੋਗ ਹੈ ਕਿ ਏਅਰ ਕਵਾਲਿਟੀ ਇੰਡੈਕਸ 406 ‘ਤੇ ਪਹੁੰਚਣ ਨਾਲ ਲੋਕਾਂ ਨੂੰ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਵੀ ਕਾਫੀ ਮੁਸ਼ਕਲ ਹੋ ਜਾਂਦਾ ਹੈ। ਪਤਾ ਲੱਗਾ ਹੈ ਕਿ ਇਹ ਪ੍ਰਦੂਸ਼ਣ ਦੀਵਾਲੀ ਦੇ ਧੂੰਏ ਕਾਰਨ ਨਹੀਂ ਹੋਇਆ ਬਲਕਿ ਕਿਸਾਨਾਂ ਵੱਲੋਂ ਸਾੜੀ ਗਈ ਪਰਾਲੀ ਕਾਰਨ ਹੋਇਆ ਦੱਸਿਆ ਜਾਂਦਾ ਹੈ।

ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੀ ਤੁਰੰਤ ਹਰਕਤ ਵਿੱਚ ਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸਥਾਨਕ ਡੀਸੀ ਬੀ ਸ੍ਰੀ ਨਿਵਾਸਨ ਨੇ ਤੁਰੰਤ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਪਤਾ ਇਹ ਵੀ ਲੱਗਾ ਹੈ ਕਿ ਡੀਸੀ ਵੱਲੋਂ 25 ਟੀਮਾਂ ਨੂੰ ਜਿਲ੍ਹੇ ਅੰਦਰ ਤੈਨਾਤ ਕਰ ਦਿੱਤਾ ਗਿਆ ਹੈ ਜਿਹੜੀਆਂ ਕਿ ਸਖਤੀ ਨਾਲ ਪਰਾਲੀ ਜਲਾਉਣ ਤੋਂ ਰੋਕਣਗੀਆਂ ਅਤੇ ਜਿਸ ਇਲਾਕੇ ਵਿੱਚ ਪਰਾਲੀ ਮਚਾਈ ਜਾਵੇ ਸਥਾਨਕ ਪੰਚਾਇਤਾਂ ਦੇ ਚਲਾਨ ਵੀ ਕੱਟੇ ਜਾਣਗੇ।

 

- Advertisement -

Share this Article
Leave a comment