ਭੜਕ ਉੱਠੇ ਲਾਪਤਾ ਕੁੜੀਆਂ ਦੇ ਮਾਪੇ! ਪੁਲਿਸ ‘ਤੇ ਲਾਏ ਗੰਭੀਰ ਦੋਸ਼

TeamGlobalPunjab
1 Min Read

ਬਠਿੰਡਾ :  ਬਠਿੰਡਾ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ ਸੱਤਵੀ ਕਲਾਸ ਦੀਆਂ 3 ਵਿਦਿਆਰਥਣਾਂ ਦਾ ਮਾਮਲਾ ਪਹੇਲੀ ਬਣਿਆ ਹੋਇਆ ਹੈ ,5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਨਜ਼ਰ ਆ ਰਹੇ  ਹਨ। ਉੱਧਰ ਬੱਚੀਆਂ ਨਾ ਮਿਲਣ ਕਾਰਨ ਮਾਪੇ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਬੱਚੀਆਂ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਬੇਵਜ੍ਹਾ ਗੁੰਮਰਾਹ ਕੀਤੀ ਜਾ ਰਿਹਾ ਹੈ । ਬੱਚੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਚੌਂਕੀ ਦੇ ਗੇੜੇ ਕੱਢ ਰਹੇ ਹਨ ਪਰ ਕੋਈ ਵੀ ਕਾਰਵਾਈ ਨਹੀਂ ਹੈ। ਉੱਧਰ ਦੂਜੇ ਪਾਸੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਲਾਪਤਾ ਲੜਕੀਆਂ ਦੇ ਮਾਮਲੇ ਵਿੱਚ ਟੀਮਾਂ ਬਣਾ ਦਿੱਤੀਆਂ ਨੇ। ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਕਾਫੀ ਸਬੂਤ ਲੱਗੇ ਨੇ, ਜਿਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ।

ਦੱਸ ਦਈਏ 15 ਨਵੰਬਰ ਨੂੰ ਬਠਿੰਡਾ ਦੀਆਂ ਰਹਿਣ ਵਾਲੀਆਂ ਕੁੜੀਆਂ ਦੇ ਸਰਕਾਰੀ ਸਕੂਲ ‘ਚ ਜਾਣ ਲਈ ਘਰ ਤੋਂ ਰਵਾਨਾ ਹੋਈਆਂ ਸੀ, ਪਰ ਨਾਂ ਉਹ ਸਕੂਲ ਪਹੁੰਚੀਆਂ ਤੇ ਨਾਂ ਘਰ ਪਹੁੰਚੀਆਂ। ਜਿਸ ਨੂੰ ਲੈ ਕੇ ਪਰਿਵਾਰ ਡਰਿਆ ਹੋਇਆ ਹੈ, ਪਰ ਇਹ ਸਵਾਲ ਲਗਾਤਾਰ ਬਣਿਆ ਹੋਇਆ ਆਖਿਰਕਾਰ ਇਹ ਕੁੜੀਆਂ ਕਿੱਥੇ ਲਾਪਤਾ ਹੋ ਗਈਆਂ ।

Share this Article
Leave a comment