ਬਟਾਲਾ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ 10 ਲੋਕਾਂ ਨੂੰ ਕੀਤਾ ਗ੍ਰਿਫਤਾਰ

TeamGlobalPunjab
2 Min Read

ਬਟਾਲਾ: ਜ਼ਿਲ੍ਹਾ ਪੁਲਿਸ ਨੇ ਵੱਡੇ ਪੈਮਾਨੇ ‘ਤੇ ਕਾਰਵਾਈ ਕਰਦੇ ਹੋਏ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਿਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ 10 ਔਰਤਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ 3 ਵੱਖ – ਵੱਖ ਗੈਂਗ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਗ਼ੈਰਕਾਨੂੰਨੀ ਹਥਿਆਰ ਰੱਖਣ ਵਾਲੇ, ਡਰੱਗ ਪੈਡਲਰਸ ਅਤੇ ਲੂਟੇਰਾ ਗੈਂਗ ਸ਼ਾਮਲ ਹੈ।

ਲੂਟੇਰਾ ਗੈਂਗ ਦੇ ਗਿਰਫਤਾਰ ਕੀਤੇ ਸਾਰੇ ਲੋਕ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਦੱਸੇ ਗਏ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ 6 ਪਿਸਟਲ, 64 ਕਾਰਤੂਸ, 28 ਗਰਾਮ ਹੈਰੋਇਨ, 500 ਨਸ਼ੀਲੀ ਗੋਲੀਆਂ ਤੋਂ ਇਲਾਵਾ ਇਨ੍ਹਾਂ ਲੋਕਾਂ ਵਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਇਸਤੇਮਾਲ 4 ਕਾਰਾਂ ਅਤੇ 1 ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਸ ਗੈਂਗ ਦੇ ਪੰਜ ਲੋਕਾਂ ਰਾਜ ਕੁਮਾਰ ਉਰਫ ਬੀਰੀ ਵਾਸੀ ਜ਼ਿਲ੍ਹਾ ਸੰਗਰੂਰ, ਗੁਰਮੀਤ ਸਿੰਘ ਉਰਫ ਮਿੱਤਰ ਵਾਸੀ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ, ਬਲਜੀਤ ਸਿੰਘ ਉਰਫ ਗੋਲਾ ਵਾਸੀ ਸਮੁੰਦਗੜ ਜ਼ਿਲ੍ਹਾ ਸੰਗਰੂਰ, ਮਨਦੀਪ ਸਿੰਘ ਵਾਸੀ ਮੁਰਾਦਪੁਰ ਜ਼ਿਲ੍ਹਾ ਪਟਿਆਲਾ ਅਤੇ ਹਰਜਿੰਦਰ ਕੌਰ ਉਰਫ ਬਿੱਲੀ ਵਾਸੀ ਰਾਮਨਗਰ ਜ਼ਿਲ੍ਹਾ ਸੰਗਰੂਰ ਨੂੰ ਗਿਰਫਤਾਰ ਕੀਤਾ ਹੈ। ਜਦਕਿ ਇਸ ਗਰੋਹ ਦੀ ਫਰਾਰ 10 ਔਰਤਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

24 ਨਵੰਬਰ ਨੂੰ ਅਚਲੇਸ਼ਵਰ ਮੇਲੇ ਵਿੱਚ ਇਹ ਗਰੋਹ ਆਪਣੀ ਗੱਡੀ ਅਤੇ ਔਰਤਾਂ ਦੇ ਨਾਲ ਆਇਆ ਸੀ ਅਤੇ ਮੇਲੇ ਵਿੱਚ ਸ਼ਿਕਾਰ ਦੀ ਤਲਾਸ਼ ਵਿੱਚ ਸੀ, ਕਿ ਪੁਲਿਸ ਦੀ ਚੈਕਿੰਗ ਦੇ ਦੌਰਾਨ ਕਾਬੂ ਆ ਗਏ। ਪੁਲਿਸ ਨੇ ਇਨ੍ਹਾਂ ਤੋਂ 8 ਗਰਾਮ ਹੈਰੋਇਨ, 3 ਦੇਸੀ ਪਿਸਟਲ, 4 ਕਾਰਾਂ ਅਤੇ ਜੇਬ ਕੱਟਣ ਵਾਲੇ 2 ਕਟਰ ਬਰਾਮਦ ਕੀਤੇ ਹਨ।

ਸ਼ਨੀਵਾਰ ਨੂੰ ਆਈਜੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੂਟੇਰਾ ਗੈਂਗ ਦੇ ਪੰਜ ਲੋਕਾਂ ਤੋਂ ਇਲਾਵਾ ਇਸ ਗੈਂਗ ਦੇ ਹੋਰ ਲੋਕਾਂ ਜਿਨ੍ਹਾਂ ਵਿੱਚ 10 ਔਰਤਾਂ ਸ਼ਾਮਲ ਹਨ, ਆਪਰਾਧੀਆਂ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ 37 ਅਪਰਾਧਿਕ ਮਾਮਲੇ ਵਿੱਚ ਦਰਜ ਹਨ। ਆਈਜੀ ਨੇ ਦੱਸਿਆ ਕਿ ਬਟਾਲਾ ਵਿੱਚ 23 ਅਤੇ 24 ਨਵੰਬਰ ਨੂੰ ਨੌਵੀਆਂ-ਦਸਵੀਂ ਦੇ ਮੇਲੇ ਦੇ ਦੌਰਾਨ ਪੁਲਿਸ ਵਲੋਂ ਕੀਤੀ ਜਾ ਰਹੀ ਚੈਕਿੰਗ ਵਿੱਚ ਇਹ ਗਰੋਹ ਹੱਥੇ ਚੜ੍ਹਿਆ ਸੀ।

Share This Article
Leave a Comment