ਚਿਤਾ ਨੂੰ ਅਗਨੀ ਦੇਣ ਤੋਂ ਠੀਕ ਪਹਿਲਾਂ ਉੱਠ ਖੜ੍ਹਾ ਹੋ ਚੀਕਣ ਲੱਗਿਆ ਨੌਜਵਾਨ, ਗਲਤੀ ਨਾਲ ਲੈ ਗਏ ਸੀ ਜਮਦੂਤ

Prabhjot Kaur
3 Min Read

ਬਰਨਾਲਾ: ਕਹਿੰਦੇ ਨੇ ਜਦੋਂ ਕਿਸੇ ਇਨਸਾਨ ਦੇ ਜੀਵਨ ਦਾ ਅੰਤਿਮ ਸਮਾਂ ਆਉਂਦਾ ਹੈ ਤਾਂ ਮੌਤ ਦੇ ਸਮੇਂ ਉਸ ਨੂੰ 2 ਜਮਦੂਤ ਲੈਣ ਆਉਂਦੇ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਜਮਦੂਤ ਗਲਤੀ ਨਾਲ ਕਿਸੇ ਹੋਰ ਵਿਅਕਤੀ ਨੂੰ ਲੈ ਜਾਵੇ।
ਅਜਿਹਾ ਹੋਇਆ ਹੈ ਤੇ ਉਹ ਵੀ ਪੰਜਾਬ ਦੇ ਬਰਨਾਲੇ ਵਿੱਚ ਇੱਕ ਨੌਜਵਾਨ ਦੇ ਨਾਲ ਨੇੜ੍ਹੇ ਪਿੰਡ ਪੱਖੋਕਲਾਂ ਦੇ ਜਿਸ ਗੁਰਤੇਜ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ, ਪਰ ਉਹ ਅੱਠ ਘੰਟੇ ਬਾਅਦ ਸਹੀ ਸਲਾਮਤ ਉੱਠ ਖੜ੍ਹਾ ਹੋਇਆ। ਇਹ ਵੇਖ ਕੇ ਮਾਂ-ਬਾਪ ਅਤੇ ਪਰਵਾਰਿਕ ਮੈਬਰਾਂ ਦੇ ਹੋਸ਼ ਹੀ ਉੱਡ ਗਏ। ਇਸ ਲਈ ਹੁਣ ਪਰਿਵਾਰ ਪੀਜੀਆਈ ਦੇ ਡਾਕਟਰਾਂ ‘ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ , ਬਰਨਾਲੇ ਦੇ ਪਿੰਡ ਪੱਖੋਕਲਾਂ ਦੇ ਸਿੰਗਾਰਾ ਸਿੰਘ ਦੇ 15 ਸਾਲਾ ਦੇ ਬੇਟੇ ਗੁਰਤੇਜ ਸਿੰਘ ਨੂੰ ਪਿਛਲੇ ਦਿਨੀ ਇੱਕ ਅੱਖ ਦੀ ਰੋਸ਼ਨੀ ਘੱਟ ਹੋ ਜਾਣ ਕਾਰਨ ਬਠਿੰਡੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਸਨੂੰ ਡਾਕਟਰ ਨੇ ਸਿਰ ਵਿੱਚ ਰਸੌਲੀ ਦੱਸਕੇ ਡੀਐੱਮਸੀ ਲੁਧਿਆਣਾ ਅਤੇ ਉੱਥੇ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। 10 ਜਨਵਰੀ ਨੂੰ ਉਸਨੂੰ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ।

11 ਜਨਵਰੀ ਨੂੰ ਸਵੇਰੇ ਛੇ ਵਜੇ ਡਾਕਟਰਾਂ ਨੇ ਗੁਰਤੇਜ ਨੂੰ ਮ੍ਰਿਤ ਕਰਾਰ ਦੇ ਦਿੱਤਾ ਪਰ ਉਨ੍ਹਾਂ ਨੂੰ ਬੇਟੇ ਦਾ ਡੈੱਥ ਸਰਟਿਫਿਕੇਟ ਨਹੀਂ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਉਨ੍ਹਾਂ ਡਾਕਟਰਾਂ ਦਾ ਨਾਮ ਨਹੀਂ ਪਤਾ ਜਿਨ੍ਹਾਂ ਨੇ ਗੁਰਤੇਜ ਨੂੰ ਮ੍ਰਿਤ ਘੋਸ਼ਿਤ ਕੀਤਾ। ਪੀਜੀਆਈ ਤੋਂ ਘਰ ਲਿਆ ਕੇ ਅੰਤਮ ਸਸਕਾਰ ਲਈ ਜਦੋਂ ਗੁਰਤੇਜ ਸਿੰਘ ਦੇ ਕੱਪੜੇ ਬਦਲੇ ਜਾਣ ਲੱਗੇ ਤਾਂ ਗੁਆਂਢੀ ਸਤਨਾਮ ਸਿੰਘ ਨੂੰ ਉਸ ਦੇ ਸਾਹ ਚਲਣ ਦਾ ਪਤਾ ਲੱਗਿਆ। ਇਸ ਤੋਂ ਬਾਅਦ ਤੁਰੰਤ ਕੋਲ ਹੀ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਬੁਲਾਇਆ ਗਿਆ।

ਉਸ ਨੇ ਗੁਰਤੇਜ ਸਿੰਘ ਨੂੰ ਚੈੱਕ ਕੀਤਾ ਤਾਂ ਦੱਸਿਆ ਕਿ ਗੁਰਤੇਜ ਦੇ ਸਾਹ ਚੱਲ ਰਹੇ ਹਨ ਅਤੇ ਉਸਦਾ ਬਲਡ ਪ੍ਰੈਸ਼ਰ ਵੀ ਨਾਰਮਲ ਹੈ। ਇਸ ਦੌਰਾਨ ਗੁਰਤੇਜ ਨੇ ਅੱਖਾਂ ਖੋਲ ਲੈਣ ਤੇ ਬੋਲਣ ਦੀ ਕੋਸ਼ਿਸ਼ ਕੀਤੀ। ਇਸਦੇ ਬਾਅਦ ਪਰਿਵਾਰ ਉਸਨੂੰ ਹਸਪਤਾਲ ਲੈ ਗਿਆ।

- Advertisement -

ਸਿੰਗਾਰਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਗੁਰਤੇਜ ਸਿੰਘ ਉਨ੍ਹਾਂ ਦੀ ਇਕਲੌਤੀ ਔਲਾਦ ਹੈ ਤੇ ਉਹ ਖੇਤੀ ਕਰਦੇ ਹਨ। ਗੁਰਤੇਜ ਦੇ ਇਲਾਜ ‘ਤੇ ਹਾਲੇ ਤੱਕ ਚਾਰ ਲੱਖ ਰੁਪਏ ਖਰਚ ਆ ਚੁੱਕਿਆ ਹੈ । ਪਿੰਡ ਵਾਲਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ ਇੱਕ ਸਪੈਸ਼ਲ ਬੋਰਡ ਦਾ ਗਠਨ ਕਰ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ।

Share this Article
Leave a comment