ਨਿਹੰਗਾਂ ਨੇ ਧਰਨਾ ਸਥਾਨ ਤੋਂ ਵਾਪਸ ਪਰਤਣ ਜਾਂ ਰੁਕਣ ਨੂੰ ਲੈ ਕੇ 27 ਅਕਤੂਬਰ ਨੂੰ ਬੁਲਾਈ ਮਹਾਪੰਚਾਇਤ

TeamGlobalPunjab
2 Min Read

ਸੋਨੀਪਤ – ਹਰਿਆਣਾ ਵਿੱਚ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਲਖਬੀਰ ਸਿੰਘ ਦੀ ਹੱਤਿਆ ਮਾਮਲੇ ਵਿੱਚ ਨਿਹੰਗਾਂ ਨੇ ਧਰਨਾ ਸਥਾਨ ਤੋਂ ਵਾਪਸ ਪਰਤਣ ਜਾਂ ਰੁਕਣ ਨੂੰ ਲੈ ਕੇ 27 ਅਕਤੂਬਰ ਨੂੰ ਮਹਾਪੰਚਾਇਤ ਬੁਲਾਈ ਹੈ।ਇਸ ਲਈ ਨਿਹੰਗਾਂ ਨੇ ਜਨਮਤ ਇਕੱਤਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਨਿਹੰਗ 27 ਅਕਤੂਬਰ ਨੂੰ ਕੁੰਡਲੀ ਬਾਰਡਰ ’ਤੇ ਮਹਾਪੰਚਾਇਤ ਕਰਨਗੇ। ਇਸ ਨੂੰ ਧਾਰਮਿਕ ਏਕਤਾ ਨਾਂ ਦਿੱਤਾ ਗਿਆ ਹੈ। ਇਸ ਬੈਝਕ ’ਚ ਜਨਮਤ ਦੇ ਆਧਾਰ ’ਤੇ ਫ਼ੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ’ਚੋਂ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ। ਉੱਥੇ ਪੁਲਿਸ ਕਾਰਵਾਈ ’ਤੇ ਵੀ ਮੰਥਨ ਕੀਤਾ ਜਾਵੇਗਾ।

ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੀ ਹਿਫਾਜ਼ਤ ਲਈ ਬੈਠੇ ਹਨ। ਹਮੇਸ਼ਾ ਤੋਂ ਉਹ ਅੰਦੋਲਨਾਂ ਵਿੱਚ ਕਿਸਾਨਾਂ ਅਤੇ ਸਿੱਖਾਂ ਦੀ ਹਿਫਾਜ਼ਤ ਕਰਦੇ ਆਏ ਹਨ। 27 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਸਿੱਖ ਕੌਮ ਦੇ ਬੁੱਧੀਜੀਵੀਆਂ ਤੋਂ ਇਲਾਵਾ ਸੰਗਤ ਵੀ ਸ਼ਾਮਲ ਹੋਵੇਗੀ। ਇੱਥੇ ਜੋ ਫੈਸਲਾ ਲੈਣਗੇ, ਉਸ ਨੂੰ ਪੂਰੀ ਸੰਗਤ ਮੰਨੇਗੀ। ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਜੋ ਅਸੀਂ ਕੀਤਾ ਹੈ, ਉਸ ਨੂੰ ਸਵੀਕਾਰ ਕੀਤਾ ਹੈ। ਅਦਾਲਤ ਵਿੱਚ ਸਾਡੇ ਸਾਥੀਆਂ ਨੇ ਸਵੀਕਾਰ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਨੂੰ ਐੱਸ.ਕੇ.ਐੱਮ. ਨੇ ਸਿਰ ਚੜ੍ਹਾ ਰੱਖਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਭਾਜਪਾ ਅਤੇ ਆਰ.ਐੱਸ.ਐੱਸ. ਦਾ ਬੰਦਾ ਹੈ। ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇ ਕੇ ਦਿਖਾਉਣ।

Share this Article
Leave a comment