ਰੈਲੀਆਂ ‘ਤੇ ਪਾਬੰਦੀ 31 ਤੱਕ ਵਧਾਈ, ਪਹਿਲੇ ਦੋ ਪੜਾਵਾਂ ਲਈ ਕੁਝ ਢਿੱਲ

TeamGlobalPunjab
2 Min Read

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਪੰਜਾਬ ਸਮੇਤ ਪੰਜ ਚੋਣ ਰਾਜਾਂ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਤੇ ਪਾਬੰਦੀ ਨੂੰ 31 ਜਨਵਰੀ ਤੱਕ ਵਧਾ ਦਿੱਤਾ, ਪਰ ਮਤਦਾਨ ਦੇ ਪਹਿਲੇ ਦੋ ਪੜਾਵਾਂ ਵਾਲੇ ਹਲਕਿਆਂ ਵਿੱਚ ਵੱਧ ਤੋਂ ਵੱਧ 500 ਲੋਕਾਂ ਦੇ ਜਨਤਕ ਇਕੱਠ ਦੀ ਇਜਾਜ਼ਤ ਦਿੱਤੀ ਅਤੇ ਘਰ-ਘਰ ਪ੍ਰਚਾਰ ਕਰਨ ਲਈ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਗਈ। ਕਮਿਸ਼ਨ ਨੇ ਇੱਕ ਬਿਆਨ ਚ ਕਿਹਾ ਕਿ ਹੁਣ ਸੁਰੱਖਿਆ ਕਰਮਚਾਰੀਆਂ ਨੂੰ ਛੱਡ ਕੇ ਪੰਜ ਲੋਕਾਂ ਦੀ ਬਜਾਏ 10 ਲੋਕ ਘਰ-ਘਰ ਮੁਹਿੰਮ ਚ ਹਿੱਸਾ ਲੈ ਸਕਣਗੇ।

ਕਮਿਸ਼ਨ ਨੇ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰ 28 ਜਨਵਰੀ ਤੋਂ 10 ਫਰਵਰੀ ਨੂੰ ਹੋਣ ਵਾਲੇ ਪਹਿਲੇ ਪੜਾਅ ਦੇ ਮਤਦਾਨ ਲਈ 500 ਲੋਕਾਂ ਦੀ ਸੀਮਾ ਨਾਲ ਜਨਤਕ ਮੀਟਿੰਗਾਂ ਕਰ ਸਕਦੇ ਹਨ। ਇਸ ਦੇ ਨਾਲ ਹੀ 14 ਫਰਵਰੀ ਨੂੰ ਹੋਣ ਵਾਲੇ ਦੂਜੇ ਪੜਾਅ ਦੀ ਵੋਟਿੰਗ ਲਈ 1 ਫਰਵਰੀ ਤੋਂ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ। ਜਿਕਰਯੋਗ ਹੈ ਰਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਤੇ ਪਹਿਲਾਂ 15 ਅਤੇ ਫਿਰ 22 ਜਨਵਰੀ ਤੱਕ ਪਾਬੰਦੀਆਂ ਲਾਈਆਂ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਤੈਅਸ਼ੁਦਾ ਖੁੱਲ੍ਹੀਆਂ ਥਾਵਾਂ ਤੇ ਪ੍ਰਚਾਰ ਲਈ ਵਿਡੀਓ ਵੈਨਾਂ ਖੜ੍ਹੀਆਂ ਕਰਨ ਦੀ ਵੀ ਮਨਜੂਰੀ ਦਿੱਤੀ ਹੈ। ਚੋਣ ਕਮਿਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨਾਲ ਵਰਚੁਅਲੀ ਸਮੀਖਿਆ ਬੈਠਕ ਤੋਂ ਬਾਅਦ ਇਹ ਫੈਸਲੇ ਲਏ ਹਨ। ਕਮਿਸ਼ਨ ਨੇ ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ , ਮੁੱਖ ਚੋਣ ਅਧਿਕਾਰੀਆਂ ਅਤੇ ਸਿਹਤ ਸਕੱਤਰਾਂ ਨਾਲ ਵੀ ਬੈਠਕਾਂ ਕੀਤੀਆਂ।

Share this Article
Leave a comment