ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਕੰਬਾਈਨਾਂ ਨਾਲ ਕਣਕ ਕੱਟਣ ਤੇ ਲੱਗੀ ਪਾਬੰਦੀ , ਜਾਣੋ ਕੀ ਹਨ ਨਿਯਮ

Global Team
2 Min Read

ਪੰਜਾਬ :ਗਰਮੀ ਦਾ ਮੌਸਮ ਵੀ ਆ ਗਿਆ ਹੈ। ਹਰ ਖੇਤ ਵਿੱਚ ਕਣਕ ਪੱਕ ਚੁੱਕੀ ਹੈ। ਕਿਸਾਨ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਕਣਕਾਂ ਨੂੰ ਸੰਭਾਲਣ ਵਿੱਚ ਲੱਗਿਆ ਹੋਇਆ ਹੈ। ਪਰ ਬਹੁਤੇ ਕਿਸਾਨਾਂ ਨੂੰ ਪਿਛਲੇ ਦਿਨੀਂ ਪਏ ਮੀਂਹ ਨਾਲ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਜੋ ਕਿਸਾਨ ਆਪਣੀਆਂ ਪੱਕੀਆ ਕਣਕਾਂ ਲਈ ਕੰਬਾਈਨਾਂ ਦੀ ਵਰਤੋਂ ਕਰ ਰਹੇ ਹਨ , ਹੁਣ ਕੰਬਾਈਨਾਂ ਦਾ ਵੀ ਸਮਾਂ ਨਿਧਾਰਿਤ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਵਲੋਂ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਵਿੱਚ ਸ਼ਾਮ 7:00 ਵਜੇ ਤੋਂ ਸਵੇਰੇ 08:00 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਕੇਵਲ ਉਨ੍ਹਾਂ ਹਾਰਵੈਸਟਰ ਕੰਬਾਈਨਾਂ ਨਾਲ ਕੀਤੀ ਜਾਵੇ, ਜਿਨ੍ਹਾ ਕੋਲ ਬੀ.ਆਈ.ਐਸ. ਦਾ ਸਰਟੀਫਿਕੇਟ ਹੋਵੇ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਏਅਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਪ੍ਰਲੂਸ਼ਨ ਐਕਟ, 1981 ਅਤੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜ਼ਿਲ੍ਹਾ ਜਲੰਧਰ ਵਿੱਚ ਕਣਕ ਦੀ ਨਾੜ/ਰਹਿੰਦ-ਖੂਹੰਦ ਨੂੰ ਅੱਗ ਲਗਾਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਉਕਤ ਇਹ ਦੋਵੇਂ ਹੁਕਮ 15.06.2023 ਤੱਕ ਲਾਗੂ ਰਹਿਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment